JALANDHAR WEATHER

ਮੱਧ ਪ੍ਰਦੇਸ਼: ਛਿੰਦਵਾੜਾ ਖੰਘ ਦੀ ਦਵਾਈ ਨਾਲ ਵਾਪਰੇ ਦੁਖਾਂਤ ਵਿਚ ਮਰਨ ਵਾਲਿਆਂ ਦੀ ਗਿਣਤੀ 14 ਹੋਈ

ਛਿੰਦਵਾੜਾ (ਮੱਧ ਪ੍ਰਦੇਸ਼), 5 ਅਕਤੂਬਰ (ਏਐਨਆਈ): ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਖੰਘ ਦੀ ਦਵਾਈ ਦੇ ਕਥਿਤ ਸੇਵਨ ਕਾਰਨ ਘੱਟੋ-ਘੱਟ 14 ਮੌਤਾਂ ਹੋਈਆਂ ਹਨ ।  ਇਨ੍ਹਾਂ 14 ਮੌਤਾਂ ਤੋਂ ਇਲਾਵਾ, 8 ਬੱਚਿਆਂ ਨੂੰ ਛਿੰਦਵਾੜਾ ਦੇ ਨਾਗਪੁਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਏਐਨਆਈ ਨਾਲ ਗੱਲ ਕਰਦੇ ਹੋਏ, ਛਿੰਦਵਾੜਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ, ਧੀਰੇਂਦਰ ਸਿੰਘ ਨੇ ਕਿਹਾ ਕਿ ਇਕ ਡਰੱਗ ਕੰਟਰੋਲਰ ਟੀਮ ਬਣਾਈ ਗਈ ਹੈ ਅਤੇ ਪਾਬੰਦੀਸ਼ੁਦਾ ਖੰਘ ਦੀ ਦਵਾਈ ਨੂੰ ਜ਼ਬਤ ਕਰਨ ਲਈ ਛਿੰਦਵਾੜਾ ਅਤੇ ਨੇੜਲੇ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੀ ਬਣਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਲਈ ਤਾਮਿਲਨਾਡੂ ਜਾ ਰਹੀ ਹੈ। ਸਾਨੂੰ 14 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਲਈ ਮੁਆਵਜ਼ਾ ਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਰਕਮ ਉਨ੍ਹਾਂ ਦੇ ਖਾਤੇ ਵਿਚ ਪਹੁੰਚ ਗਈ ਹੈ। ਛਿੰਦਵਾੜਾ ਦੇ 8 ਬੱਚੇ ਹਸਪਤਾਲ ਵਿਚ ਦਾਖ਼ਲ ਹਨ। ਉਨ੍ਹਾਂ ਦੀ ਨਿਗਰਾਨੀ ਲਈ ਪ੍ਰਸ਼ਾਸਨ ਪੱਧਰ 'ਤੇ ਇਕ ਟੀਮ ਬਣਾਈ ਗਈ ਹੈ। ਡਾਕਟਰ ਅਤੇ ਕਾਰਜਕਾਰੀ ਮੈਜਿਸਟ੍ਰੇਟ ਉਸ ਟੀਮ ਦਾ ਹਿੱਸਾ ਹਨ। ਡਰੱਗ ਕੰਟਰੋਲਰ ਨੇ ਇਕ ਟੀਮ ਬਣਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ