ਆਈਸੀਸੀ ਮਹਿਲਾ ਵਿਸ਼ਵ ਕੱਪ - ਭਾਰਤ ਨੇ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ
ਕੋਲੰਬੋ ,5 ਅਕਤੂਬਰ - ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਨਦਾਰ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਗਿਆ, ਜਿੱਥੇ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਆਈ.ਸੀ.ਸੀ. ਮਹਿਲਾ ਵਨਡੇ ਵਿਸ਼ਵ ਕੱਪ 2025 ਵਿਚ ਐਤਵਾਰ ਨੂੰ ਭਾਰਤੀ ਮਹਿਲਾ ਟੀਮ ਅਤੇ ਪਾਕਿਸਤਾਨ ਵਿਚਕਾਰ ਸ਼ਾਨਦਾਰ ਮੈਚ ਖੇਡਿਆ ਗਿਆ। ਪਾਕਿਸਤਾਨ ਮਹਿਲਾ ਟੀਮ ਦੀ ਕਪਤਾਨ ਫਾਤਿਮਾ ਸਨਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਿਸ ਤੋਂ ਬਾਅਦ ਟੀਮ ਇੰਡੀਆ ਨੇ 50 ਓਵਰਾਂ ਵਿਚ 247 ਦੌੜਾਂ ਬਣਾਈਆਂ ਅਤੇ ਆਲ ਆਊਟ ਹੋ ਗਈ। ਜਵਾਬ ਵਿਚ, ਪਾਕਿਸਤਾਨੀ ਮਹਿਲਾ ਟੀਮ ਸਿਰਫ਼ 159 ਦੌੜਾਂ 'ਤੇ ਸਿਮਟ ਗਈ। ਇਸ ਦੇ ਨਾਲ ਪਾਕਿਸਤਾਨੀ ਟੀਮ ਨੂੰ 88 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨੀ ਟੀਮ ਆਪਣਾ ਲਗਾਤਾਰ ਦੂਜਾ ਮੈਚ ਹਾਰ ਗਈ।