JALANDHAR WEATHER

ਬਿਲਾਸਪੁਰ ਹਾਦਸਾ : ਪਿੰਡ ਫਗੋਗ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ ਫਗੋਗ ਪਿੰਡ ਦੇ ਇਕੋ ਘਰ ਵਿਚ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਵਿਪਨ ਦੀ ਪਤਨੀ ਅੰਜਨਾ ਅਤੇ ਉਨ੍ਹਾਂ ਦੇ ਦੋ ਬੱਚੇ, 7 ਸਾਲਾ ਨਕਸ਼ ਅਤੇ 4 ਸਾਲਾ ਆਰਵ ਅਤੇ ਵਿਪਨ ਦੇ ਭਰਾ ਰਾਜਕੁਮਾਰ ਦੀ ਪਤਨੀ ਕਮਲੇਸ਼ ਕੁਮਾਰੀ ਦੀ ਮੌਤ ਹੋ ਗਈ ਹੈ। ਪਿੰਡ ਸੋਗ ਵਿਚ ਡੁੱਬ ਗਿਆ ਹੈ। ਭਾਰੀ ਜਾਨੀ ਨੁਕਸਾਨ ਦੀ ਖ਼ਬਰ ਹੈ। ਮੌਕੇ 'ਤੇ ਲੋਕ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਜੇ.ਸੀ.ਬੀ. ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। 2 ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ ਹੈ। 15 ਨੂੰ ਮ੍ਰਿਤਕ ਹਾਲਤ ਵਿਚ ਕੱਢ ਲਿਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ