ਰਾਜਵੀਰ ਜਵੰਦਾ ਦੀ ਮੌਤ ’ਤੇ ਗੁਰਪ੍ਰੀਤ ਘੁੱਗੀ ਦੀ ਭਾਵੁਕ ਪੋਸਟ

ਚੰਡੀਗੜ੍ਹ, 8 ਅਕਤੂਬਰ- ਗਾਇਕ ਰਾਜਵੀਰ ਜਵੰਦਾ ਦੀ ਮੌਤ ’ਤੇ ਗੁਰਪ੍ਰੀਤ ਘੁੱਗੀ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਰਾਜਵੀਰ ਜਵੰਦਾ ਦਾ ਅੱਜ ਹਸਪਤਾਲ ’ਚ ਦਿਹਾਂਤ ਹੋ ਗਿਆ ਹੈ।