ਯੂ.ਪੀ. : ਸਕਾਰਪੀਓ ਦੇ ਤਲਾਅ ਵਿਚ ਡਿੱਗਣ ਕਾਰਨ 4 ਮੌਤਾਂ

ਫ਼ਤਹਿਪੁਰ (ਯੂ.ਪੀ.), 8 ਅਕਤੂਬਰ - ਉੱਤਰ ਪ੍ਰਦੇਸ਼ ਦੇ ਫ਼ਤਹਿਪੁਰ ਵਿਚ ਇਕ ਸਕਾਰਪੀਓ ਕਾਰ ਦੇ ਤਲਾਅ ਵਿਚ ਡਿੱਗਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 5 ਜ਼ਖ਼ਮੀ ਹੋ ਗਏ ਗਈ। ਸਕਾਰਪੀਓ ਸਵਾਰ ਪ੍ਰਯਾਗਰਾਜ ਤੋਂ ਮੋਤੀਝੀਲ, ਕਾਨਪੁਰ ਵਿਚ ਵਿਆਹ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਗਏ ਸਨ। ਉਹ ਕਾਨਪੁਰ ਤੋਂ ਸਵੇਰੇ 3:30 ਵਜੇ ਰਵਾਨਾ ਹੋਏ। ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਹਾਈਵੇਅ 'ਤੇ ਬਾਰੌਰੀ ਪਿੰਡ ਦੇ ਨੇੜੇ ਵਾਪਰਿਆ। ਮੰਨਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਗਈ ਅਤੇ ਸਕਾਰਪੀਓ ਤਲਾਅ ਵਿਚ ਪਲਟ ਗਈ। ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨਾਨਕੀ ਸੋਨਕਰ (32), ਸ਼ਿਵਮ ਸਾਹੂ (35), ਰਾਹੁਲ ਕੇਸਰਵਾਨੀ (33) ਅਤੇ ਸਾਹਿਲ ਗੁਪਤਾ (28), ਸੰਤੋਸ਼ ਗੁਪਤਾ ਵਜੋਂ ਹੋਈ ਹੈ, ਜਦਕਿ ਰਾਹੁਲ ਗੁਪਤਾ, ਅਮਿਤ ਕੁਮਾਰ ਵਿਸ਼ਵਕਰਮਾ, ਨੀਰਜ ਪਾਲ, ਸੁਮਿਤ ਅਤੇ ਮਹੇਸ਼ ਕੇਸਰਵਾਨੀ ਜ਼ਖਮੀ ਹੋ ਗਏ।