ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਅਖੀਰਲੇ ਪਿੰਡ ਦੇ ਹਾਈ ਸਕੂਲ ਦੀ ਚੈਕਿੰਗ

ਪਠਾਨਕੋਟ, 8 ਸਤੰਬਰ ((ਸੰਧੂ/ਨਰੇਸ਼) - ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਅੱਜ ਹੋਣ ਦੀ ਖ਼ਬਰ ਨਾਲ ਸਿੱਖਿਆ ਵਿਭਾਗ ਪੁਰੀ ਤਰਾਂ ਅਲਰਟ ਹੋ ਗਿਆ। ਸਿੱਖਿਆ ਮੰਤਰੀ ਨੇ ਅੱਜ ਤੜਕਸਾਰ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਦੁਨੇਰਾ ਦਾ ਨਿਰੀਖਣ ਕਰਕੇ ਸਕੂਲ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵੇਰ ਦੀ ਸਭਾ ਦਾ ਨਿਰੀਖਣ ਕੀਤਾ ਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।