ਅਯੁੱਧਿਆ 'ਚ ਭਿਆਨਕ ਧਮਾਕੇ 'ਚ ਮਕਾਨ ਹੋਇਆ ਢਹਿ-ਢੇਰੀ, 5 ਲੋਕਾਂ ਦੀ ਮੌਤ

ਅਯੁੱਧਿਆ , 9 ਅਕਤੂਬਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਨਗਰ ਕੌਂਸਲ ਭਦਰਸਾ ਭਰਤਕੁੰਡ ਦੇ ਮਹਾਰਾਣਾ ਪ੍ਰਤਾਪ ਵਾਰਡ ਦੇ ਪਗਲਭਾਰੀ ਪਿੰਡ ਵਿਚ ਇਕ ਘਰ ਜ਼ੋਰਦਾਰ ਧਮਾਕੇ ਨਾਲ ਢਹਿ ਗਿਆ। ਜਿਸ ਨਾਲ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਸਾਰੇ ਮਲਬੇ ਹੇਠ ਦੱਬ ਗਏ। ਇਸ ਤੋਂ ਪਹਿਲਾਂ, ਪਿਛਲੇ ਸਾਲ 13 ਅਪ੍ਰੈਲ ਨੂੰ, ਮ੍ਰਿਤਕ ਰਾਮਕੁਮਾਰ ਗੁਪਤਾ ਦੇ ਆਟਾ ਚੱਕੀ ਵਾਲੇ ਘਰ ਵਿੱਚ ਧਮਾਕਾ ਹੋਇਆ ਸੀ।