JALANDHAR WEATHER

ਫਿਲਮ 'ਗੋਡੇ-ਗੋਡੇ ਚਾਅ 2' ਦਾ ਗੀਤ ਬਿੱਲੋ ਜੀ ਰਿਲੀਜ਼

ਚੰਡੀਗੜ੍ਹ, 11 ਅਕਤੂਬਰ-ਫਿਲਮ 'ਗੋਡੇ ਗੋਡੇ ਚਾਅ 2' ਦਾ ਗੀਤ 'ਬਿੱਲੋ ਜੀ' ਰਿਲੀਜ਼ ਹੋ ਗਿਆ ਹੈ, ਜਿਸਨੂੰ ਦਮਦਾਰ ਜੋੜੀ ਐਮੀ ਵਿਰਕ ਅਤੇ ਗੁਰਜੈਜ਼ ਨੇ ਗਾਇਆ ਹੈ। ਕਪਤਾਨ ਦੇ ਮਜ਼ੇਦਾਰ ਬੋਲ ਅਤੇ ਐਨ.ਵੀ. ਦੇ ਜ਼ੋਰਦਾਰ ਭੰਗੜੇ ਦੀਆਂ ਬੀਟਾਂ ਨਾਲ ਇਹ ਗਾਣਾ ਦਰਸਾਏਗਾ ਕਿ ਮੁੰਡੇ ਆਪਣੇ ਪਿਆਰ ਨੂੰ ਲੁਭਾਉਣ ਲਈ ਕਿੰਨੀਆਂ ਹੱਦਾਂ ਤੱਕ ਜਾ ਸਕਦੇ ਹਨ, ਸਟਾਈਲ, ਸੱਚਾਈ ਅਤੇ ਸ਼ਾਨਦਾਰ ਡਾਂਸ ਮੂਵਜ਼ ਦੇ ਨਾਲ। ਇਹ ਗੀਤ ਇਸ ਸੀਜ਼ਨ ਦਾ ਸਭ ਤੋਂ ਵੱਡਾ ਲਵ ਐਂਥਮ ਗੀਤ ਬਣਨ ਲਈ ਤਿਆਰ ਹੈ।

"ਗੋਡੇ ਗੋਡੇ ਚਾਅ 2" ਰਾਸ਼ਟਰੀ ਪੁਰਸਕਾਰ ਜੇਤੂ ਬਲਾਕਬਸਟਰ ਮੂਲ ਦੀ ਵਿਰਾਸਤ ਨੂੰ ਅੱਗੇ ਜਾਰੀ ਰੱਖਦੀ ਹੈ, ਜਿਥੇ ਔਰਤਾਂ ਤੇ ਪੁਰਸ਼ਾਂ ਤੇ ਇਕ ਤਾਜ਼ਾ ਅਤੇ ਮਨੋਰੰਜਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਇਹ ਫਿਲਮ 21 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਜ਼ੀ ਮਿਊਜ਼ਿਕ ਦੁਆਰਾ ਰਿਲੀਜ਼ ਕੀਤਾ ਗਿਆ ਇਸਦਾ ਸੰਗੀਤ ਐਲਬਮ, ਸੀਜ਼ਨ ਦੇ ਸਭ ਤੋਂ ਦਿਲਚਸਪ ਗੀਤਾਂ ਰਿਲੀਜ਼ਾਂ ਵਿਚੋਂ ਇਕ ਬਣਨ ਦੀ ਤਿਆਰੀ ਕਰ ਰਿਹਾ ਹੈ। ਫਿਲਮ ਦਰਸ਼ਕਾਂ ਨੂੰ ਇਕ ਮਨੋਰੰਜਕ ਪਰ ਸੋਚ ਵਿਚਾਰ ਵਾਲਾ ਸਿਨੇਮੈਟਿਕ ਅਨੁਭਵ ਪ੍ਰਦਾਨ ਕਰੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ