JALANDHAR WEATHER

ਬੰਗਲਾਦੇਸ਼ ਨੇ 15 ਮੌਜੂਦਾ ਅਤੇ ਸਾਬਕਾ ਫ਼ੌਜੀ ਅਧਿਕਾਰੀਆਂ ਨੂੰ ਲਿਆ ਫ਼ੌਜੀ ਹਿਰਾਸਤ ਵਿਚ

ਢਾਕਾ (ਬੰਗਲਾਦੇਸ਼), 11 ਅਕਤੂਬਰ - ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ "ਮਨੁੱਖਤਾ ਵਿਰੁੱਧ ਲਾਪਤਾ ਹੋਣ ਅਤੇ ਅਪਰਾਧਾਂ" ਵਿਚ ਕਥਿਤ ਸ਼ਮੂਲੀਅਤ ਲਈ ਮੌਜੂਦਾ ਅਤੇ ਸੇਵਾਮੁਕਤ 15 ਫ਼ੌਜੀ ਅਧਿਕਾਰੀਆਂ, ਨੂੰ ਫ਼ੌਜੀ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਬੰਗਲਾਦੇਸ਼ ਫ਼ੌਜ ਦੇ ਐਡਜੂਟੈਂਟ ਜਨਰਲ ਮੇਜਰ ਜਨਰਲ ਮੁਹੰਮਦ ਹਕੀਮ ਉਜ਼ਮਾਨ ਨੇ ਦੱਸਿਆ, "ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ੀ 15 ਸਾਬਕਾ ਅਤੇ ਮੌਜੂਦਾ ਫ਼ੌਜੀ ਅਧਿਕਾਰੀਆਂ ਨੂੰ ਫ਼ੌਜੀ ਹਿਰਾਸਤ ਵਿਚ ਲੈ ਲਿਆ ਗਿਆ ਹੈ।"ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਫ਼ੌਜ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਦਾ "ਪੂਰਾ ਸਮਰਥਨ" ਕਰੇਗੀ।ਇਸ ਤੋਂ ਪਹਿਲਾਂ, 8 ਅਕਤੂਬਰ ਨੂੰ, ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਅਵਾਮੀ ਲੀਗ ਸ਼ਾਸਨ ਦੌਰਾਨ ਜ਼ਬਰਦਸਤੀ ਲਾਪਤਾ ਹੋਣ ਰਾਹੀਂ ਕੀਤੇ ਗਏ ਮਨੁੱਖਤਾ ਵਿਰੁੱਧ ਅਪਰਾਧਾਂ ਨਾਲ ਸੰਬੰਧਿਤ ਦੋ ਵੱਖ-ਵੱਖ ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 30 ਦੋਸ਼ੀਆਂ ਵਿਰੁੱਧ ਵਾਰੰਟ ਜਾਰੀ ਕੀਤੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ