JALANDHAR WEATHER

ਪਾਕਿਸਤਾਨ 'ਚ ਅੱਤਵਾਦੀ ਹਮਲੇ ਵਿਚ 7 ​​ਪੁਲਿਸ ਕਰਮਚਾਰੀਆਂ ਦੀ ਮੌਤ

ਪੇਸ਼ਾਵਰ, 11 ਅਕਤੂਬਰ (ਪੀ.ਟੀ.ਆਈ.)-ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਪੁਲਿਸ ਸਿਖਲਾਈ ਕੇਂਦਰ 'ਤੇ ਹੋਏ ਅੱਤਵਾਦੀ ਹਮਲੇ ਵਿਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ ਅਤੇ 13 ਜ਼ਖਮੀ ਹੋ ਗਏ। ਫੌਜ ਨੇ ਸ਼ਨੀਵਾਰ ਨੂੰ ਇਹ ਕਿਹਾ। ਇਹ ਹਮਲਾ ਦੇਰ ਰਾਤ ਉਦੋਂ ਹੋਇਆ ਜਦੋਂ ਸੱਤ ਤੋਂ ਅੱਠ ਅੱਤਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਸਰਹੱਦ ਦੇ ਨੇੜੇ ਡੀ.ਆਈ. ਖਾਨ ਜ਼ਿਲ੍ਹੇ ਵਿਚ ਡੇਰਾ ਇਸਮਾਈਲ ਖਾਨ ਪੁਲਿਸ ਸਿਖਲਾਈ ਕੇਂਦਰ 'ਤੇ ਭਾਰੀ ਹਥਿਆਰਾਂ ਦੀ ਵਰਤੋਂ ਕਰਕੇ ਹਮਲਾ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ