JALANDHAR WEATHER

ਸਾਡਾ ਭਵਿੱਖ ਉੱਜਵਲ ਹੈ - ਦੇਵਬੰਦ ਦੌਰੇ ਤੋਂ ਬਾਅਦ ਤਾਲਿਬਾਨ ਦੇ ਵਿਦੇਸ਼ ਮੰਤਰੀ

ਸਹਾਰਨਪੁਰ (ਯੂ.ਪੀ.), 11 ਅਕਤੂਬਰ - ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਦਾਰੁਲ ਉਲੂਮ ਦੇਵਬੰਦ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ​​ਨਾਲ ਮੁਲਾਕਾਤ ਕੀਤੀ।ਮੁਤੱਕੀ ਨੇ ਦੋਬੰਦ ਵਿਚ ਸਵਾਗਤ ਲਈ ਧੰਨਵਾਦ ਪ੍ਰਗਟ ਕੀਤਾ, ਅਤੇ ਉਮੀਦ ਕੀਤੀ ਕਿ ਭਾਰਤ ਅਤੇ ਤਾਲਿਬਾਨ ਵਿਚਕਾਰ ਸੰਬੰਧ ਸੁਧਰਦੇ ਰਹਿਣਗੇ।
ਉਨ੍ਹਾਂ ਕਿਹਾ, "ਮੈਂ ਦੇਵਬੰਦ ਵਿਚ ਸਾਰਿਆਂ ਵਲੋਂ ਮੇਰਾ ਨਿੱਘਾ ਸਵਾਗਤ ਅਤੇ ਮੇਰੇ 'ਤੇ ਵਰ੍ਹਾਏ ਗਏ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਭਾਰਤ-ਅਫ਼ਗਾਨਿਸਤਾਨ ਦੇ ਸੰਬੰਧ ਹੋਰ ਸੁਧਰਨ। ਦਿੱਲੀ ਵਿੱਚ ਮੇਰੀ ਮੁਲਾਕਾਤ ਤੋਂ ਬਾਅਦ, ਮੈਂ ਕਹਿ ਸਕਦਾ ਹਾਂ ਕਿ ਸਾਡਾ ਭਵਿੱਖ ਉੱਜਵਲ ਹੈ। ਮੈਨੂੰ ਉਮੀਦ ਹੈ ਕਿ ਦਿੱਲੀ ਅਤੇ ਕਾਬੁਲ ਵਿਚਕਾਰ ਸਾਡੀਆਂ ਮੁਲਾਕਾਤਾਂ ਵਧਦੀਆਂ ਰਹਿਣਗੀਆਂ।" ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ​​ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਨੇ ਕੋਈ ਰਾਜਨੀਤਿਕ ਚਰਚਾ ਨਹੀਂ ਕੀਤੀ, ਪਰ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿਚ ਅਫ਼ਗਾਨਿਸਤਾਨ ਦੀ ਭੂਮਿਕਾ ਨੂੰ ਯਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ