ਮੰਗੋਲੀਆ ਦੇ ਰਾਸ਼ਟਰਪਤੀ 13-16 ਅਕਤੂਬਰ ਤੱਕ ਆਉਣਗੇ ਭਾਰਤ ਦੇ ਦੌਰੇ 'ਤੇ

ਨਵੀਂ ਦਿੱਲੀ, 11 ਅਕਤੂਬਰ - ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੱਦੇ 'ਤੇ, ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ 13 ਤੋਂ 16 ਅਕਤੂਬਰ ਤੱਕ ਭਾਰਤ ਦਾ ਸਰਕਾਰੀ ਦੌਰਾ ਕਰਨਗੇ।ਉਖਨਾ ਦੇ ਨਾਲ ਕੈਬਨਿਟ ਮੰਤਰੀ, ਸੰਸਦ ਮੈਂਬਰ, ਸੀਨੀਅਰ ਅਧਿਕਾਰੀ, ਵਪਾਰਕ ਨੇਤਾ ਅਤੇ ਸੱਭਿਆਚਾਰਕ ਪ੍ਰਤੀਨਿਧੀਆਂ ਵਾਲਾ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ।ਵਿਦੇਸ਼ ਮੰਤਰਾਲੇ ਦੇ ਅਨੁਸਾਰ, ਮੰਗੋਲੀਆ ਦੇ ਰਾਜ ਦੇ ਮੁਖੀ ਵਜੋਂ ਇਹ ਉਖਨਾ ਦਾ ਭਾਰਤ ਦਾ ਪਹਿਲਾ ਦੌਰਾ ਹੋਵੇਗਾ।
ਇਸ ਦੌਰੇ ਦੌਰਾਨ, ਰਾਸ਼ਟਰਪਤੀ ਜੀ ਰਾਸ਼ਟਰਪਤੀ ਖੁਰੇਲਸੁਖ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੇ ਸਨਮਾਨ ਵਿਚ ਇਕ ਦਾਵਤ ਦੀ ਮੇਜ਼ਬਾਨੀ ਕਰਨਗੇ। ਰਾਸ਼ਟਰਪਤੀ ਖੁਰੇਲਸੁਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਦੁਵੱਲੇ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ। ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਆਉਣ ਵਾਲੇ ਪਤਵੰਤੇ ਸੱਜਣ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।