ਭਾਰਤੀ ਫ਼ੌਜ ਵਲੋਂ ਜੈਪੁਰ ਵੈਟਰਨਜ਼ ਆਨਰ ਰਨ ਦਾ ਆਯੋਜਨ

ਜੈਪੁਰ, 12 ਅਕਤੂਬਰ - ਜੈਪੁਰ ਵੈਟਰਨਜ਼ ਆਨਰ ਰਨ (ਪਹਿਲੀ ਪ੍ਰੋਮੋ ਰਨ) ਜੈਪੁਰ ਵਿਚ ਹੈੱਡਕੁਆਰਟਰ ਸਾਊਥ ਵੈਸਟਰਨ ਕਮਾਂਡ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਫ਼ੌਜ ਦੇ ਜਵਾਨਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਲੈਫਟੀਨੈਂਟ ਕਰਨਲ ਸੀਮਾ ਚੌਧਰੀ ਨੇ ਕਿਹਾ, "ਮੈਨੂੰ ਭਾਰਤੀ ਫ਼ੌਜ ਵਲੋਂ ਇਸ ਮੁਕਾਬਲੇ ਵਿਚ ਹਿੱਸਾ ਲੈਣ 'ਤੇ ਮਾਣ ਹੈ। ਇਹ ਦੌੜ ਸਾਡੇ ਸਾਬਕਾ ਸੈਨਿਕਾਂ ਦਾ ਸਨਮਾਨ ਕਰਨ ਲਈ ਹੈ, ਅਤੇ ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਸਾਥੀ ਨਾਗਰਿਕ ਸਾਡੇ ਨਾਲ ਸ਼ਾਮਿਲ ਹੋਣਗੇ ਅਤੇ ਇਸ ਦੌੜ ਨੂੰ ਹੋਰ ਵੀ ਪ੍ਰਸਿੱਧ ਬਣਾਉਣਗੇ।"