ਕਮਿਸ਼ਨਰੇਟ ਪੁਲਿਸ ਜਲੰਧਰ ਨੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਕੀਤਾ ਅਸਲ ਮਾਲਕਾਂ ਹਵਾਲੇ

ਜਲੰਧਰ, 12 ਅਕਤੂਬਰ - ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੀਈਆਈਆਰ ਪੋਰਟਲ ਦੀ ਸਹਾਇਤਾ ਨਾਲ 30 ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸਫਲਤਾਪੂਰਵਕ ਬਰਾਮਦ ਕੀਤਾ।ਇਹ ਕਾਰਵਾਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਿਰਦੇਸ਼ਨ ਹੇਠ, ਏਡੀਸੀਪੀ (ਆਪ੍ਰੇਸ਼ਨ) ਵਿਨੀਤ ਅਹਲਾਵਤ ਅਤੇ ਏਸੀਪੀ (ਸਾਈਬਰ ਕਰਾਈਮ) ਰੂਪਦੀਪ ਕੌਰ ਦੇ ਸਹਿਯੋਗ ਨਾਲ ਕੀਤੀ ਗਈ।
ਕਮਿਸ਼ਨਰੇਟ ਪੁਲਿਸ ਜਲੰਧਰ ਦੇ ਆਈਟੀ ਸਟਾਫ ਦੇ ਯਤਨਾਂ ਰਾਹੀਂ, ਗੁੰਮ ਹੋਏ ਮੋਬਾਈਲਾਂ ਦੇ ਆਈਐਮਈਆਈ ਨੰਬਰਾਂ ਦਾ ਪਤਾ ਲਗਾਉਣ ਲਈ ਉੱਚਤਮ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ। ਪੂਰੀ ਜਾਂਚ ਦੇ ਬਾਅਦ, ਵੱਖ-ਵੱਖ ਬ੍ਰਾਂਡਾਂ ਦੇ ਇਹ 30 ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਦੇ ਦਿੱਤੇ ਗਏ।ਸੀਈਆਈਆਰ ਪੋਰਟਲ, ਭਾਰਤ ਸਰਕਾਰ ਦੇ ਟੈਲੀਕਾਮ ਯੂਨੀਕੇਸ਼ਨ ਵਿਭਾਗ (ਡੀਓਟੀ) ਦੀ ਇਕ ਪਹੁੰਚ ਹੈ, ਜੋ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਬਲੌਕ ਕਰਨ, ਉਨ੍ਹਾਂ ਦੇ ਦੁਰੁਪਯੋਗ ਨੂੰ ਰੋਕਣ ਅਤੇ ਆਈਐਮਈਆਈ ਆਧਾਰਿਤ ਟ੍ਰੈਕਿੰਗ ਰਾਹੀਂ ਸਾਰੇ ਟੈਲੀਕਾਮ ਨੈੱਟਵਰਕਾਂ ’ਤੇ ਬਰਾਮਦਗੀ ਸੌਖੀ ਬਣਾਉਂਦਾ ਹੈ।