ਏਡੀਜੀਪੀ ਦੀ ਦੁਖਦਾਈ ਮੌਤ ਦੀ ਜਾਂਚ ਉੱਚ ਪੱਧਰੀ ਹੋਵੇ ਤੇ ਪਰਿਵਾਰ ਨੂੰ ਇਨਸਾਫ਼ ਮਿਲੇ - ਜਥੇ: ਰਣੀਕੇ

ਅਟਾਰੀ (ਅੰਮ੍ਰਿਤਸਰ), 12 ਅਕਤੂਬਰ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਉੱਚ ਚੋਟੀ ਦੇ ਅਹੁਦੇ 'ਤੇ ਬੈਠ ਕੇ ਗਰੀਬ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਨ ਵਾਲੇ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਬੇਵਕਤੀ ਹੋਈ ਮੌਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੇ ਸਮਾਜ ਵਿਚ ਐਸੀ ਬੀਸੀ ਭਲਾਈ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸੇ ਵੀ ਵਿਭਾਗ ਵਿਚ ਅਹੁਦੇ 'ਤੇ ਬੈਠੇ ਅਹੁਦੇਦਾਰ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਕੈਬਨਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਕਹੇ। ਜਥੇਦਾਰ ਰਣੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਏਡੀਜੀਪੀ ਦੇ ਪਰਿਵਾਰ ਨਾਲ ਖੜਾ ਹੈ ਤੇ ਇਸ ਦੇ ਇਨਸਾਫ਼ ਲਈ ਉਹ ਕੇਂਦਰ ਸਰਕਾਰ ਪਾਸੋਂ ਉੱਚ ਪੱਧਰੀ ਜਾਂਚ ਕਰਵਾਉਣ ਲਈ ਅਪੀਲ ਕਰਦੇ ਹਨ।