JALANDHAR WEATHER

ਔਰਤਾਂ ਨੂੰ ਪਹਿਲਾਂ ਵਾਲੀ ਪ੍ਰੈੱਸ ਕਾਨਫਰੰਸ ਵਿਚ ਸ਼ਾਮਿਲ ਨਾ ਕਰਨ 'ਤੇ "ਤਕਨੀਕੀ ਗ਼ਲਤੀ" - ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ

ਨਵੀਂ ਦਿੱਲੀ ,12 ਅਕਤੂਬਰ (ਏਐਨਆਈ): ਭਾਰਤ ਦੌਰੇ 'ਤੇ ਆਏ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਔਰਤਾਂ ਨੂੰ ਸੱਦਾ ਨਾ ਦੇਣਾ ਜਾਣਬੁੱਝ ਕੇ ਨਹੀਂ ਸੀ ਸਗੋਂ ਇਕ "ਤਕਨੀਕੀ ਗ਼ਲਤੀ" ਦਾ ਨਤੀਜਾ ਸੀ। ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਦੇ ਵਧਦੇ ਵਿਰੋਧ ' ਤੇ ਮੁਤਕੀ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਲਿੰਗ ਭੇਦਭਾਵ 'ਤੇ ਅਧਾਰਿਤ ਨਹੀਂ ਸੀ।  ਪ੍ਰੈੱਸ ਕਾਨਫਰੰਸ ਦੇ ਸੰਬੰਧ ਵਿਚ ਇਹ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਸੀ ਅਤੇ ਪੱਤਰਕਾਰਾਂ ਦੀ ਇਕ ਛੋਟੀ ਸੂਚੀ ਦਾ ਫ਼ੈਸਲਾ ਕੀਤਾ ਗਿਆ ਸੀ । ਜੋ ਭਾਗੀਦਾਰੀ ਸੂਚੀ ਪੇਸ਼ ਕੀਤੀ ਗਈ ਸੀ ਉਹ ਬਹੁਤ ਖਾਸ ਸੀ। ਇਹ ਇਕ ਤਕਨੀਕੀ ਮੁੱਦਾ ਸੀ। ਸਾਡੇ ਸਾਥੀਆਂ ਨੇ ਪੱਤਰਕਾਰਾਂ ਦੀ ਇਕ ਖਾਸ ਸੂਚੀ ਨੂੰ ਸੱਦਾ ਭੇਜਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੋਈ ਹੋਰ ਇਰਾਦਾ ਨਹੀਂ ਸੀ।


ਮੁਤਕੀ ਨੇ ਅੱਜ ਇਸ ਵਾਰ ਮਹਿਲਾ ਪੱਤਰਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋਏ ਇਕ ਹੋਰ ਪ੍ਰੈੱਸ ਗੱਲਬਾਤ ਬੁਲਾਈ। ਇਸ ਹਫ਼ਤੇ ਦੇ ਸ਼ੁਰੂ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਦਿੱਲੀ ਵਿਚ ਵਿਦੇਸ਼ ਮੰਤਰੀ ਦੀ ਪ੍ਰੈੱਸ ਬ੍ਰੀਫਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਨਾ ਦਿੱਤੇ ਜਾਣ 'ਤੇ ਕਈ ਮਹਿਲਾ ਪੱਤਰਕਾਰਾਂ ਅਤੇ ਮੀਡੀਆ ਨੇ ਰੋਸ ਪ੍ਰਗਟ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ