ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਕਾਫ਼ਲਾ ਹੋਇਆ ਹਾਦਸਾਗ੍ਰਸਤ

ਕਲਾਨੌਰ, (ਗੁਰਦਾਸਪੁਰ) 15 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਵਿਚ ਰਾਹਤ ਕਾਰਜਾਂ ਲਈ ਸਮਾਗਮ ਕਰਨ ਉਪਰੰਤ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਜਾ ਰਹੇ ਕੈਬਿਨਟ ਦੇ ਵਜ਼ੀਰ ਹਰਭਜਨ ਸਿੰਘ ਈ.ਟੀ.ਓ. ਦੇ ਕਾਫਲੇ 'ਚ ਪਾਇਲਟ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਚਾਰ ਸੁਰੱਖਿਆ ਕਰਮੀਆਂ ਸਮੇਤ ਇਕ ਹੋਰ ਦੇ ਜ਼ਖ਼ਮੀ ਹੋਣ ਦੀ ਖਬਰ ਹੈ।ਜ਼ਖ਼ਮੀਆਂ ਨੂੰ ਤੁਰੰਤ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਸਿਹਤ ਕੇਂਦਰ ਵਿਚ ਮੁੱਢਲੀ ਸਹਾਇਤਾ ਲਈ ਲਿਆਂਦਾ ਗਿਆ। ਉਪਰੰਤ ਗੁਰਦਾਸਪੁਰ ਤਬਦੀਲ ਕੀਤਾ ਗਿਆ।