JALANDHAR WEATHER

ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਹੋਇਆ ਪੂਰਾ

ਚੰਡੀਗੜ੍ਹ, 15 ਅਕਤੂਬਰ- ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਨੌਵੇਂ ਦਿਨ ਅੱਜ ਉਨ੍ਹਾਂ ਦਾ ਪੋਸਟਮਾਰਟਮ ਚੰਡੀਗੜ੍ਹ ਪੀ.ਜੀ.ਆਈ. ਵਿਖੇ ਕੀਤਾ ਗਿਆ। ਪਰਿਵਾਰ ਵਲੋਂ ਸਵੇਰੇ 9:40 ਵਜੇ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਮੈਡੀਕਲ ਬੋਰਡ ਨੇ ਪੋਸਟਮਾਰਟਮ ਸ਼ੁਰੂ ਕੀਤਾ।

ਇਕ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਪੂਰੀ ਪ੍ਰਕਿਰਿਆ ਵਿਚ ਲਗਭਗ ਚਾਰ ਘੰਟੇ ਲੱਗੇ। ਦੁਪਹਿਰ 2:20 ਵਜੇ ਐਂਬੂਲੈਂਸ ਸੈਕਟਰ 24 ਸਥਿਤ ਪੂਰਨ ਕੁਮਾਰ ਦੇ ਘਰ ਪਹੁੰਚੀ। ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਲਈ ਰਿਹਾਇਸ਼ ਤੋਂ ਯਾਤਰਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਸ਼ਾਮ 4:00 ਵਜੇ ਕੀਤਾ ਜਾਵੇਗਾ।

ਮਰਹੂਮ ਆਈ.ਪੀ.ਐਸ. ਅਧਿਕਾਰੀ ਦੀ ਪਤਨੀ ਅਮਨੀਤ ਪੀ. ਕੁਮਾਰ ਨੇ ਬੁੱਧਵਾਰ ਸਵੇਰੇ ਪੋਸਟਮਾਰਟਮ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ, ਫਿਰ ਉਹ ਚੰਡੀਗੜ੍ਹ ਐਸ.ਐਸ.ਪੀ. ਕੰਵਰਦੀਪ ਕੌਰ ਦੇ ਨਾਲ ਚੰਡੀਗੜ੍ਹ ਪੀ.ਜੀ.ਆਈ. ਪਹੁੰਚੀ। ਦੂਜੇ ਪਾਸੇ 51 ਮੈਂਬਰੀ ਕਮੇਟੀ ਨੇ ਪੂਰਨ ਕੁਮਾਰ ਦੇ ਅੰਤਿਮ ਸੰਸਕਾਰ ਕਾਰਨ ਅੱਜ ਦੁਪਹਿਰ ਹੋਣ ਵਾਲੇ ਪ੍ਰਦਰਸ਼ਨ ਅਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਅਤੇ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ