JALANDHAR WEATHER

ਡੀਆਈਜੀ ਭੁੱਲਰ ਨੂੰ ਲਿਆਂਦਾ ਗਿਆ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਖੇ

ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ) - ਰੂਪਨਗਰ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਲਿਆਂਦਾ ਗਿਆ। ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ.ਬੀ.ਆਈ.) ਨੇ ਕੱਲ੍ਹ ਡੀ. ਆਈ. ਜੀ. ਭੁੱਲਰ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਸੀ । ਡੀ. ਆਈ. ਜੀ. ਭੁੱਲਰ ਨੇ ਇਹ ਰਿਸ਼ਵਤ ਮੰਡੀ ਗੋਬਿੰਦਗੜ੍ਹ ਦੇ ਇਕ ਸਕ੍ਰੈਪ ਕਾਰੋਬਾਰੀ ਤੋਂ ਮੰਗੀ ਸੀ । ਕਾਰੋਬਾਰੀ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਜਾਲ ਵਿਛਾ ਕੇ ਡੀ. ਆਈ. ਜੀ. ਭੁੱਲਰ ਨੂੰ ਮੁਹਾਲੀ ਸਥਿਤ ਦਫ਼ਤਰ 'ਚੋਂ ਗਿ੍ਫ਼ਤਾਰ ਕੀਤਾ। ਸੂਤਰਾਂ ਮੁਤਾਬਿਕ ਡੀ. ਆਈ. ਜੀ. ਨੇ ਸ਼ਿਕਾਇਤਕਰਤਾ ਕਾਰੋਬਾਰੀ ਦੇ ਗ਼ੈਰ-ਕਾਨੂੰਨੀ ਸਕ੍ਰੈਪ ਕਾਰੋਬਾਰ ਨੂੰ ਜਾਰੀ ਰੱਖਣ ਦੇ ਬਦਲੇ ਮਹੀਨਾਵਾਰ ਰਿਸ਼ਵਤ ਮੰਗੀ ਸੀ । ਪਹਿਲਾਂ 2 ਲੱਖ ਦੀ ਮੰਗ ਕੀਤੀ ਗਈ ਸੀ, ਪਰ ਬਾਅਦ ਵਿਚ ਇਹ ਰਕਮ ਵਧਾ ਕੇ 5 ਲੱਖ ਕਰ ਦਿੱਤੀ ਗਈ । ਸ਼ਿਕਾਇਤ ਮਿਲਣ ਉਪਰੰਤ ਸੀ. ਬੀ. ਆਈ. ਨੇ ਖ਼ੁਫ਼ੀਆ ਟੀਮ ਬਣਾਈ ਤੇ ਨਿਗਰਾਨੀ ਕੀਤੀ । ਯੋਜਨਾ ਅਨੁਸਾਰ ਕਾਰੋਬਾਰੀ ਜਦੋਂ ਪੈਸੇ ਦੇਣ ਮੁਹਾਲੀ ਦਫ਼ਤਰ ਪਹੁੰਚਿਆ ਤਾਂ ਡੀ. ਆਈ. ਜੀ. ਭੁੱਲਰ ਨੂੰ ਫੜਾਉਂਦਿਆਂ ਹੀ ਸੀ. ਬੀ. ਆਈ. ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ