ਸ. ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੇ ਬੀਜਾਂ ਲਈ ਲੋਕਾਂ ਕੀਤਾ ਧੰਨਵਾਦ
ਚੰਡੀਗੜ੍ਹ, 17 ਅਕਤੂਬਰ-ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਧਰਮਕੋਟ ਅਤੇ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ 1000-1000 ਕੁਇੰਟਲ ਕਣਕ ਦਾ ਬੀਜ ਜੋ ਕੱਲ੍ਹ ਭੇਜਿਆ ਗਿਆ ਸੀ, ਉਹ ਪੀੜਤ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਸੰਗਤ ਵਲੋਂ ਇਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 500 ਕੁਇੰਟਲ ਕਣਕ ਦਾ ਬੀਜ ਬਠਿੰਡਾ ਤੋਂ ਅਜਨਾਲਾ ਲਈ ਵੀ ਰਵਾਨਾ ਕੀਤਾ ਗਿਆ ਸੀ। ਹੜ੍ਹਾਂ ਦੌਰਾਨ ਬੰਨ੍ਹ ਪੱਕੇ ਕਰਨ ਲਈ ਮਾਲੀ ਸਹਾਇਤਾ, ਡੀਜ਼ਲ, ਜਨਰੇਟਰ, 800 ਟਰੱਕ ਪਸ਼ੂਆਂ ਲਈ ਮੱਕੀ ਦਾ ਅਚਾਰ ਅਤੇ ਸੈਂਕੜੇ ਟਰਾਲੀਆਂ ਤੂੜੀ ਦੀ ਸੇਵਾ ਵੀ ਕੀਤੀ ਜਾ ਚੁੱਕੀ ਹੈ। ਬੀਜ ਸੇਵਾ ਦੇ ਨਾਲ-ਨਾਲ ਹੁਣ 50,000 ਲੋੜਵੰਦ ਪਰਿਵਾਰਾਂ ਲਈ ਖਾਣ ਨੂੰ ਵੀ ਕਣਕ ਭੇਜਣੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਅਸੀਂ ਹਰ ਸੁੱਖ-ਦੁੱਖ ਆਪਣੇ ਲੋਕਾਂ ਨਾਲ ਖੜ੍ਹਨ ਲਈ ਵਚਨਬੱਧ ਹਾਂ।