ਬਿਹਾਰ ਚੋਣਾਂ 'ਤੇ ਕਾਂਗਰਸੀ ਨੇਤਾ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ

ਪਟਨਾ (ਬਿਹਾਰ), 17 ਅਕਤੂਬਰ-'ਮਹਾਗਠਬੰਧਨ' ਗੱਠਜੋੜ ਬਾਰੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ ਕਿ ਸਭ ਕੁਝ ਠੀਕ ਹੈ। ਚੋਣਾਂ ਬਹੁਤ ਮਹੱਤਵਪੂਰਨ ਹਨ ਅਤੇ ਇਸਦੀ ਤਿਆਰੀ ਚੱਲ ਰਹੀ ਹੈ। ਗੱਠਜੋੜ ਵਿਚ ਕੋਈ ਲੜਾਈ ਨਹੀਂ ਹੈ। ਇਸ ਤੋਂ ਇਲਾਵਾ ਮਹਾਗਠਬੰਧਨ ਦੇ ਮੁੱਖ ਮੰਤਰੀ ਚਿਹਰੇ ਬਾਰੇ, ਉਨ੍ਹਾਂ ਕਿਹਾ ਕਿ ਫੈਸਲਾ ਕਾਂਗਰਸ ਹਾਈਕਮਾਂਡ ਕਰੇਗੀ ਅਤੇ ਆਪਸ ਵਿਚ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।