JALANDHAR WEATHER

ਕਰੰਟ ਲੱਗਣ ਕਾਰਨ ਕੰਬਾਈਨ ਦੇ ਡਰਾਈਵਰ ਦੀ ਮੌਤ

ਸੁਨਾਮ, ਊਧਮ ਸਿੰਘ ਵਾਲਾ, 21 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਨੇੜਲੇ ਪਿੰਡ ਬਿਗੜਵਾਲ ਵਿਖੇ ਕੰਬਾਈਨ ਨਾਲ ਝੋਨੇ ਦੀ ਵਾਢੀ ਕਰ ਰਹੇ ਇਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਮੈਦੇਵਾਸ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਹਰਦਮ ਸਿੰਘ ਉਰਫ ਦਮ ਵਾਸੀ ਮੈਦੇਵਾਸ ਇਕ ਕੰਬਾਈਨ 'ਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਅੱਜ ਦੁਪਹਿਰ ਕਰੀਬ 12 ਕੁ ਵਜੇ ਜਦੋਂ ਉਹ ਨੇੜਲੇ ਪਿੰਡ ਬਿਗੜਵਾਲ ਵਿਖੇ ਇਕ ਕਿਸਾਨ ਦੇ ਖੇਤ 'ਚ ਕੰਬਾਈਨ ਨਾਲ ਝੋਨਾ ਵੱਢ ਰਿਹਾ ਸੀ ਤਾਂ ਅਚਾਨਕ ਕੰਬਾਈਨ ਖੇਤ 'ਚੋਂ ਦੀ ਲੰਘ ਰਹੀ ਬਿਜਲੀ ਦੀ ਲਾਈਨ ਦੀਆਂ ਤਾਰਾਂ ਨਾਲ ਛੂਹ ਗਈ, ਜਿਸ ਕਾਰਨ ਹਰਦਮ ਸਿੰਘ ਉਰਫ ਦਮ (40) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੈਦੇਵਾਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ