JALANDHAR WEATHER

ਬਾਜ਼ਾਰ 'ਚੋਂ ਪਟਾਕੇ ਚੁਕਵਾਉਣ ਗਏ ਥਾਣਾ ਮੁਖੀ ਨਾਲ ਉਲਝੇ ਦੁਕਾਨਦਾਰ

ਗੁਰੂ ਹਰ ਸਹਾਏ, 21 ਅਕਤੂਬਰ (ਕਪਿਲ ਕੰਧਾਰੀ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਵਾਰ ਪ੍ਰਸ਼ਾਸਨ ਵਲੋਂ ਦੀਵਾਲੀ ਦੇ ਪਟਾਕੇ ਵੇਚਣ ਲਈ ਜਗ੍ਹਾ ਨਿਰਧਾਰਿਤ ਕੀਤੀ ਜਾਂਦੀ ਹੈ ਜੋ ਕਿ ਇਸ ਵਾਰ ਵੀ ਗੁਰੂ ਹਰ ਸਹਾਏ ਦੇ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਵਿਖੇ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਦੀ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਪਟਾਕਾ ਵਿਕਰੇਤਾਵਾਂ ਵਲੋਂ ਉਥੇ ਪਟਾਕੇ ਦੇ ਸਟਾਲ ਨਾ ਲਗਾ ਕੇ ਸ਼ਹਿਰ ਦੇ ਮੇਨ ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਪਟਾਕੇ ਦੀਆਂ ਸਟਾਲਾਂ ਲਗਾ ਕੇ ਪਟਾਕੇ ਵੇਚੇ ਜਾ ਰਹੇ ਹਨ, ਉਸੇ ਤਹਿਤ ਲਗਾਤਾਰ ਥਾਣਾ ਮੁਖੀ ਵਲੋਂ ਇਨ੍ਹਾਂ ਨੂੰ ਇਥੋਂ ਪਟਾਕੇ ਚੁੱਕ ਕੇ ਨਿਰਧਾਰਿਤ ਜਗ੍ਹਾ ਉਤੇ ਲਿਜਾਣ ਲਈ ਕਿਹਾ ਜਾ ਰਿਹਾ ਹੈ ਪਰ ਦੁਕਾਨਦਾਰ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਅੱਜ ਜਦੋਂ ਸ਼ਾਮ ਨੂੰ 6 ਵਜੇ ਦੇ ਕਰੀਬ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਪਟਾਕੇ ਦੀਆਂ ਸਟਾਲਾਂ ਚੁੱਕਵਾਉਣ ਲਈ ਗਏ ਤਾਂ ਦੁਕਾਨਦਾਰ ਥਾਣਾ ਮੁਖੀ ਨਾਲ ਉਲਝ ਪਏ ਅਤੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੈ, ਤੁਸੀਂ ਤਿਉਹਾਰ ਮੌਕੇ ਰੰਗ ਵਿਚ ਭੰਗ ਪਾ ਰਹੇ ਹੋ।

ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਨੂੰ ਕਹਿ ਰਹੇ ਹਨ ਕਿ ਪਟਾਕੇ ਦੀਆਂ ਸਟਾਲਾਂ ਨਿਰਧਾਰਿਤ ਜਗ੍ਹਾ ਉਤੇ ਲਗਾਉਣ ਪਰ ਕਿਸੇ ਵੀ ਦੁਕਾਨਦਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਬਾਜ਼ਾਰਾਂ ਵਿਚ ਪਟਾਕੇ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਈ ਦੁਕਾਨਦਾਰਾਂ ਦੇ ਪਟਾਕੇ ਜ਼ਬਤ ਵੀ ਕੀਤੇ ਗਏ ਹਨ ਅਤੇ ਕਈ ਦੁਕਾਨਦਾਰ ਪਤਾ ਚੱਲਦਿਆਂ ਹੀ ਆਪਣੀਆਂ-ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਟਾਕਾ ਵਿਕਰੇਤਾਵਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਦੁਕਾਨਦਾਰਾਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ