JALANDHAR WEATHER

ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਜਲੰਧਰ, 22 ਅਕਤੂਬਰ (ਐਮ.ਐਸ. ਲੋਹੀਆਂ)- ਬੀਤੇ ਦਿਨ ਰਾਮਾਮੰਡੀ ਵਿਖੇ ਗੋਲੀਆਂ ਚਲਾਉਣ ਵਾਲੇ ਤਿੰਨ ਬਦਮਾਸ਼ਾਂ ਦਾ ਪੁਲਿਸ ਨੇ ਥਾਣਾ ਕੈਂਟ ਦੇ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾ ਵਿਖੇ ਐਨਕਾਊਂਟਰ ਕੀਤਾ ਹੈ। ਇਸ ਵਿਚ ਇਕ ਬਦਮਾਸ਼ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਨਾਲ ਹੀ ਇਕ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗੀ ਹੈ, ਹਾਲਾਂਕਿ ਉਸ ਵਲੋਂ ਬੁਲਟ ਪਰੂਫ਼ ਜੈਕਟ ਪਾਈ ਹੋਣ ਕਾਰਨ ਬਚਾਅ ਹੋ ਗਿਆ।ਪੁਲਿਸ ਅਧਿਕਾਰੀਆਂ ਵਲੋਂ ਜਲਦ ਹੀ ਇਸ ਸੰਬੰਧੀ ਖ਼ੁਲਾਸੇ ਕੀਤੇ ਜਾਣਗੇ।


ਦੱਸ ਦੇਈਏ ਕਿ ਇਨ੍ਹਾਂ ਵਲੋਂ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ