ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਪੰਥ ਨੂੰ ਸੌਂਪਣ ਤੋਂ ਪਹਿਲਾਂ 'ਅਰਦਾਸ'

ਨਵੀਂ ਦਿੱਲੀ, 22 ਅਕਤੂਬਰ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਪੰਥ ਨੂੰ ਰਸਮੀ ਤੌਰ 'ਤੇ ਸੌਂਪਣ ਤੋਂ ਪਹਿਲਾਂ ਆਪਣੇ ਨਿਵਾਸ ਸਥਾਨ 'ਤੇ 'ਅਰਦਾਸ' ਕੀਤੀ। ਪਵਿੱਤਰ ਜੋੜੇ ਸਾਹਿਬ ਨਵੀਂ ਦਿੱਲੀ ਦੇ ਗੁਰਦੁਆਰਾ ਮੋਤੀਬਾਗ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਦਰਸ਼ਨਾਂ ਲਈ ਉਪਲਬਧ ਰਹਿਣਗੇ, ਜਿਸ ਨਾਲ ਸੰਗਤ ਆਸ਼ੀਰਵਾਦ ਪ੍ਰਾਪਤ ਕਰ ਸਕੇਗੀ।