ਦਿੱਲੀ ਦੀ ਸੀ.ਐਮ., ਮੰਤਰੀ ਮਨਜਿੰਦਰ ਸਿਰਸਾ ਗੁ: ਮੋਤੀ ਬਾਗ ਸਾਹਿਬ ਵਿਖੇ ਪਵਿੱਤਰ ਜੋੜਿਆਂ ਦੇ ਦਰਸ਼ਨਾਂ ਲਈ ਪੁੱਜੇ

ਨਵੀਂ ਦਿੱਲੀ, 22 ਅਕਤੂਬਰ-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ। ਅੱਜ ਇਥੇ ਸ਼ਾਮ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਪਵਿੱਤਰ ਜੋੜਾ ਸਾਹਿਬ ਲਿਆਂਦਾ ਗਿਆ।