JALANDHAR WEATHER

ਅਸਾਮ ਦੇ ਕੋਕਰਾਝਾਰ ਵਿਚ ਰੇਲ ਪਟੜੀਆਂ ਨੂੰ ਤੋੜਨ ਲਈ ਆਈ.ਈ.ਡੀ. ਧਮਾਕਾ

ਦਿਸਪੁਰ , 23 ਅਕਤੂਬਰ - ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿਚ ਇਕ ਆਈ.ਈ.ਡੀ. ਧਮਾਕਾ ਹੋਇਆ ਹੈ ਜਿਸ ਨਾਲ ਰੇਲਵੇ ਪਟੜੀ ਟੁੱਟ ਗਈ ਪਰ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਇਸ ਦੀ ਮੁਰੰਮਤ ਕਰ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਕੋਈ ਕੱਟੜਪੰਥੀ ਸਮੂਹ ਇਸ ਧਮਾਕੇ ਲਈ ਜ਼ਿੰਮੇਵਾਰ ਹੈ।

ਇਹ ਧਮਾਕਾ ਅਸਾਮ ਦੇ ਬੋਡੋਲੈਂਡ ਟੈਰੀਟੋਰੀਅਲ ਖੇਤਰ ਵਿਚ ਸਥਿਤ ਸਲਕਾਟੀ ਅਤੇ ਕੋਕਰਾਝਾਰ ਦੇ ਵਿਚਕਾਰ ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਅਲੀਪੁਰਦੁਆਰ ਡਿਵੀਜ਼ਨ ਵਿਚ ਹੋਇਆ ਸੀ। ਰੇਲਵੇ ਨੇ ਕਿਹਾ ਕਿ ਘਟਨਾ ਕਾਰਨ ਰੂਟ ਤੋਂ ਲੰਘਣ ਵਾਲੀਆਂ 8 ਰੇਲਗੱਡੀਆਂ ਨੂੰ ਰੋਕਿਆ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ