JALANDHAR WEATHER

ਬੰਗਲਾਦੇਸ਼ ਜਲ ਸੈਨਾ ਵਲੋਂ 8 ਆਂਧਰਾ ਮਛੇਰਿਆਂ ਨੂੰ ਹਿਰਾਸਤ ਵਿਚ ਲਿਆ ਗਿਆ

ਅਮਰਾਵਤੀ: (23 ਅਕਤੂਬਰ) - ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਦੇ 8 ਮਛੇਰਿਆਂ ਨੂੰ ਬੰਗਲਾਦੇਸ਼ ਜਲ ਸੈਨਾ ਨੇ ਹਿਰਾਸਤ ਵਿਚ ਲੈ ਲਿਆ ਹੈ ਕਿਉਂਕਿ ਉਨ੍ਹਾਂ ਦੀ ਕਿਸ਼ਤੀ ਕਥਿਤ ਤੌਰ 'ਤੇ ਗੁਆਂਢੀ ਦੇਸ਼ ਦੇ ਖੇਤਰੀ ਪਾਣੀਆਂ ਵਿਚ ਭਟਕ ਗਈ ਸੀ । ਰਾਜ ਸਰਕਾਰ ਨੇ ਮਛੇਰਿਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਵਿਚ ਆਂਧਰਾ ਪ੍ਰਦੇਸ਼ ਭਵਨ ਰਾਹੀਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ।

ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਦੁਆਰਾ ਗਠਿਤ ਇਕ ਵਿਸ਼ੇਸ਼ ਕਾਨੂੰਨੀ ਟੀਮ ਮਛੇਰਿਆਂ ਨੂੰ ਸਾਰੀ ਲੋੜੀਂਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਰਾਜ ਸਰਕਾਰ ਨੇ ਜ਼ਰੂਰੀ ਸਹਿਯੋਗ ਲਈ ਬੰਗਲਾਦੇਸ਼ ਦੂਤਾਵਾਸ ਨੂੰ ਅਪੀਲ ਕੀਤੀ ਹੈ। ਅਧਿਕਾਰੀ ਸਹਾਇਤਾ ਅਤੇ ਭਰੋਸਾ ਪ੍ਰਦਾਨ ਕਰਨ ਲਈ ਵਿਜਿਆਨਗਰਮ ਵਿਚ ਦੁਖੀ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿਚ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ