ਬਿਹਾਰ 100 ਸਾਲਾਂ ਤੱਕ ਜੰਗਲ ਰਾਜ ਨੂੰ ਨਹੀਂ ਭੁੱਲੇਗਾ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 23 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕ "ਜੰਗਲ ਰਾਜ ਦੇ ਕੁਕਰਮ" ਨੂੰ ਕਦੇ ਨਹੀਂ ਭੁੱਲਣਗੇ, ਜੋ ਕਿ ਆਰ.ਜੇ.ਡੀ. ਸ਼ਾਸਨ ਦਾ ਸਪੱਸ਼ਟ ਹਵਾਲਾ ਹੈ ਅਤੇ ਵਿਰੋਧੀ ਗੱਠਜੋੜ ਨੂੰ "ਲੱਠਬੰਧਨ" (ਅਪਰਾਧੀਆਂ ਦਾ ਗੱਠਜੋੜ ) ਕਿਹਾ, ਜਿਸ ਦੇ ਆਗੂ ਜ਼ਮਾਨਤ 'ਤੇ ਬਾਹਰ ਹਨ।
ਨਮੋ ਐਪ ਰਾਹੀਂ ਨੌਜਵਾਨ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ, ਮੋਦੀ ਨੇ ਸਾਰੇ ਐਨ.ਡੀ.ਏ. ਭਾਈਵਾਲਾਂ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਬਿਹਾਰ ਚੋਣਾਂ ਲਈ ਇਕੱਠੇ ਪ੍ਰਚਾਰ ਕਰਨ ਅਤੇ ਰਾਜ ਵਿਚ ਐਨ.ਡੀ.ਏ। ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਇਕ ਨਵਾਂ ਨਾਅਰਾ "ਰਫ਼ਤਾਰ ਪਕੜ ਚੁਕਾ ਬਿਹਾਰ, ਫਿਰ ਸੇ ਐਨ.ਡੀ.ਏ. ਸਰਕਾਰ" ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਕੂਲ, ਹਸਪਤਾਲ ਅਤੇ ਨਵੇਂ ਰੇਲ ਰੂਟਾਂ ਦੇ ਨਿਰਮਾਣ ਨਾਲ ਸਰਵਪੱਖੀ ਵਿਕਾਸ ਹੋ ਰਿਹਾ ਹੈ।