ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ’ਚ ਭਗਦੜ,10 ਦੀ ਮੌਤ
ਅਮਰਾਵਤੀ, 1 ਨਵੰਬਰ-ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਵਿਚ ਕਾਸ਼ੀਬੁੱਗਾ ਵੈਂਕਟੇਸ਼ਵਰ ਮੰਦਰ ਵਿਚ ਅੱਜ ਏਕਾਦਸ਼ੀ ਦੌਰਾਨ ਭਗਦੜ ਮਚਣ ਕਾਰਨ ਦਸ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਅੱਠ ਔਰਤਾਂ ਅਤੇ ਦੋ ਬੱਚੇ ਸ਼ਾਮਿਲ ਸਨ। ਇਸ ਦੇ ਨਾਲ ਹੀ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਸਥਾਨਕ ਲੋਕਾਂ ਦੇ ਅਨੁਸਾਰ ਭਾਰੀ ਭੀੜ ਕਾਰਨ ਹੋਈ ਧੱਕਾ-ਮੁੱਕੀ ਕਾਰਨ ਰੇਲਿੰਗ ਟੁੱਟ ਗਈ, ਜਿਸ ਕਾਰਨ ਭਗਦੜ ਮਚੀ। ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਅਨੀਤਾ ਨੇ ਕਿਹਾ ਕਿ ਹਰ ਹਫ਼ਤੇ ਲਗਭਗ 1,500 ਤੋਂ 2,000 ਸ਼ਰਧਾਲੂ ਮੰਦਰ ਆਉਂਦੇ ਹਨ। ਅੱਜ ਏਕਾਦਸ਼ੀ ਕਾਰਨ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਉਨ੍ਹਾਂ ਦੱਸਿਆ ਕਿ ਮੰਦਰ ਪਹਿਲੀ ਮੰਜ਼ਿਲ 'ਤੇ ਸਥਿਤ ਹੈ ਅਤੇ ਇਸ ਤੱਕ ਜਾਣ ਲਈ 20 ਪੌੜੀਆਂ ਹਨ। ਧੱਕਾ-ਮੁੱਕੀ ਦੌਰਾਨ ਰੇਲਿੰਗ ਟੁੱਟ ਗਈ, ਜਿਸ ਕਾਰਨ ਭਗਦੜ ਮਚੀ।
;
;
;
;
;
;
;
;