ਵਿਆਹ ਸਮਾਗਮ ਦੌਰਾਨ ਕੱਢੀ ਜਾਗੋ 'ਤੇ ਫਾਇਰ ਕਰਨ ਵਾਲੇ 2 ਨੌਜਵਾਨ ਕਾਬੂ
ਸੰਗਤ ਮੰਡੀ, 1 ਨਵੰਬਰ (ਦੀਪਕ ਸ਼ਰਮਾ)-ਬੀਤੇ ਕੱਲ੍ਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਂਡੀ ਵਿਖੇ ਦੋ ਨੌਜਵਾਨਾਂ ਨੂੰ ਫਾਇਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਉਤੇ ਥਾਣਾ ਸੰਗਤ ਦੀ ਪੁਲਿਸ ਨੇ ਦੋਵਾਂ ਹੀ ਨੌਜਵਾਨਾਂ ਉਤੇ ਤੁਰੰਤ ਐਕਸ਼ਨ ਲੈਂਦੇ ਹੋਏ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਪਿੰਡ ਬਾਂਡੀ ਵਿਖੇ ਹੀ ਵਿਆਹ ਸਮਾਗਮ ਸਮੇਂ ਕੱਢੀ ਗਈ ਜਾਗੋ ਵਿਚ ਸ਼ਾਮਿਲ ਹੋਏ ਸਨ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਦੀ ਪੜਤਾਲ ਕਰਨ ਉਤੇ ਇਹ ਦੋਵੇਂ ਨੌਜਵਾਨ ਗੁਰਸੇਵਕ ਸਿੰਘ ਅਤੇ ਕਿਸ਼ੋਰ ਕੁਮਾਰ ਪਿੰਡ ਬਾਂਡੀ ਦੇ ਪਾਏ ਗਏ ਜਿਨ੍ਹਾਂ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਹੈ।
;
;
;
;
;
;
;
;