ਭਾਰਤ ਦੇ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਦਾ ਕੀਤਾ ਐਲਾਨ
ਮੁੰਬਈ, 1 ਨਵੰਬਰ- ਭਾਰਤ ਦੇ ਮਹਾਨ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। ਪੈਰਿਸ ਉਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਉਸਨੇ ਸ਼ੌਕੀਆ ਟੈਨਿਸ ਤੋਂ ਸੰਨਿਆਸ ਲੈ ਲਿਆ ਸੀ।
45 ਸਾਲਾ ਸੱਜੇ ਹੱਥ ਦੇ ਟੈਨਿਸ ਸਟਾਰ ਬੋਪੰਨਾ ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ ਡਬਲਜ਼ ਖਿਤਾਬ ਜਿੱਤਿਆ ਸੀ। ਉਸਨੇ ਆਪਣੇ 20 ਸਾਲਾਂ ਦੇ ਪੇਸ਼ੇਵਰ ਕਰੀਅਰ ਵਿਚ ਦੋ ਗ੍ਰੈਂਡ ਸਲੈਮ ਜਿੱਤੇ ਹਨ। ਬੋਪੰਨਾ ਦਾ ਆਖਰੀ ਮੈਚ ਪੈਰਿਸ ਮਾਸਟਰਜ਼ 1000 ਵਿਚ ਸੀ, ਜਿਥੇ ਉਸਨੇ ਅਲੈਗਜ਼ੈਂਡਰ ਬੁਬਲਿਕ ਨਾਲ ਜੋੜੀ ਬਣਾਈ ਸੀ। ਬੋਪੰਨਾ ਨੇ 2003 ਵਿਚ ਪੇਸ਼ੇਵਰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।
ਬੋਪੰਨਾ ਨੇ ਸ਼ਨੀਵਾਰ ਨੂੰ ਸੋਸ਼ਲ ਪਲੇਟਫਾਰਮ 'ਤੇ ਇਕ ਪੋਸਟ ਰਾਹੀਂ ਆਪਣੇ ਸੰਨਿਆਸ ਦਾ ਐਲਾਨ ਕੀਤਾ।
;
;
;
;
;
;
;
;