ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਪਾਵਰਕਾਮ ਦੇ ਜੇ.ਈ. ਦੀ ਮੌਤ
ਕਾਹਨੂੰਵਾਨ (ਬਟਾਲਾ), 11 ਅਕਤੂਬਰ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਦੇ ਪਾਵਰਕਾਮ ਦੇ ਸਬ ਸਟੇਸ਼ਨ ਵਿਚ ਕੰਮ ਕਰਦੇ ਜੇ.ਈ. ਅਵਤਾਰ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਸ਼ੀਤਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਕਵੀਸ਼ਰ ਪਿੰਡ ਰੂੜਾ ਬੁੱਟਰ ਦੀ ਅੱਜ ਡਿਊਟੀ ਦੌਰਾਨ ਕਾਹਨੂੰਵਾਨ ਦੇ ਪਾਵਰਕਾਮ ਸਬ ਸਟੇਸ਼ਨ ਵਿਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਦੋ ਪੁੱਤਰੀਆਂ ਛੱਡ ਗਿਆ ਹੈ। ਅਵਤਾਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ।
;
;
;
;
;
;
;
;