ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪੀ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ
ਨਵੀਂ ਦਿੱਲੀ, 11 ਨਵੰਬਰ - ਇਕ ਘਾਤਕ ਹਮਲੇ ਤੋਂ ਇਕ ਦਿਨ ਬਾਅਦ, ਜਿਸ ਵਿਚ ਅੱਠ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ, ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਦਿੱਲੀ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ, ਇਸਨੂੰ ਅੱਤਵਾਦੀ ਕਾਰਵਾਈ ਮੰਨਦੇ ਹੋਏ।
ਇਹ ਫ਼ੈਸਲਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਦੀ ਪ੍ਰਕਿਰਤੀ ਅਤੇ ਸੰਬੰਧਾਂ ਬਾਰੇ ਚਿੰਤਾਵਾਂ ਦੇ ਵਿਚਕਾਰ ਆਇਆ ਹੈ।ਐਨਆਈਏ ਰਸਮੀ ਤੌਰ 'ਤੇ ਦਿੱਲੀ ਪੁਲਿਸ ਤੋਂ ਜਾਂਚ ਆਪਣੇ ਹੱਥਾਂ ਵਿਚ ਲਵੇਗੀ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ, ਜਿਸ ਵਿਚ ਧਮਾਕੇ ਵਿਚ ਵਰਤੀ ਗਈ ਸਮੱਗਰੀ ਅਤੇ ਸੰਭਾਵਿਤ ਅੱਤਵਾਦੀ ਸਬੰਧ ਸ਼ਾਮਿਲ ਹਨ। ਇਸ ਤੋਂ ਪਹਿਲਾਂ, ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੀ ਇਕ ਧਮਾਕੇ ਤੋਂ ਬਾਅਦ ਦੀ ਜਾਂਚ ਟੀਮ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਦੇ ਨਾਲ ਸਾਈਟ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ ਸਨ।
;
;
;
;
;
;
;
;