ਕਾਰ ਸਵਾਰਾਂ ਨੇ ਟੋਲ ਪਲਾਜ਼ਾ ਦੇ ਮੈਨੇਜਰ ਦੇ ਗੋਲੀ ਮਾਰੀ
ਸਮਰਾਲਾ, 11 ਅਕਤੂਬਰ ( ਗੋਪਾਲ ਸੋਫਤ) - ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ' ਤੇ ਘੁਲਾਲ ਟੋਲ ਪਲਾਜ਼ੇ ਦੇ ਮੈਨੇਜਰ ਨੂੰ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਅੱਜ ਸ਼ਾਮੀ ਇਕ ਕਾਰ ਵਿਚ ਆਏ ਕੁਝ ਵਿਅਕਤੀਆਂ ਨੇ ਆਉਂਦਿਆਂ ਹੀ ਮੈਨੇਜਰ ਯਾਦਵਿੰਦਰ ਸਿੰਘ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਟੋਲ ਪਲਾਜ਼ੇ ਦੇ ਹੋਰ ਮੁਲਾਜਮਾਂ ਵਲੋਂ ਮੈਨੇਜਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਵਿਚੋ ਇਕ ਵਿਅਕਤੀ ਨੇ ਮੈਨੇਜਰ 'ਤੇ ਗੋਲੀ ਚਲਾ ਦਿੱਤੀ, ਜੋ ਕਿ ਉਸ ਦੀ ਲੱਤ ਵਿੱਚ ਲੱਗੀ। ਇਸ ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਜਖ਼ਮੀ ਮੈਨੇਜਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।ਸਥਾਨਕ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਘਟਨਾ ਵਿਚ ਜਖਮੀ ਹੋਇਆ ਮੈਨੇਜਰ ਯਾਦਵਿੰਦਰ ਸਿੰਘ ਪਹਿਲਾਂ ਅੰਮ੍ਰਿਤਸਰ ਸਾਈਡ ਨਿਯਕਤ ਸੀਂ ਜਿਥੇ ਉਸ ਦੀ ਕੁਝ ਵਿਅਕਤੀਆਂ ਨਾਲ ਆਪਸੀ ਰੰਜਿਸ਼ ਸੀ।
;
;
;
;
;
;
;
;
;