ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਵਿਖੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਨ ਮੁਕਾਬਲੇ ਕਰਵਾਏ
ਮਹਿਲ ਕਲਾਂ,11 ਨਵੰਬਰ (ਅਵਤਾਰ ਸਿੰਘ ਅਣਖੀ) - ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ( ਬਰਨਾਲਾ) ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ,ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਸੁਨਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ I ਜਿਨ੍ਹਾਂ ਦਾ ਉਦਘਾਟਨ ਸਰਪੰਚ ਹਰਪਾਲ ਸਿੰਘ ਖ਼ਾਲਸਾ ਅਤੇ ਹਰਜੀਤ ਸਿੰਘ ਕੈਨੇਡੀਅਨ ਨੇ ਸਾਂਝੇ ਤੌਰ ਤੇ ਕੀਤਾ I ਇਸ ਸੰਬੰਧੀ ਬਲਾਕ ਨੋਡਲ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਇਸ ਮੌਕੇ ਬਲਾਕ ਮਹਿਲ ਕਲਾਂ ਦੇ ਦਰਜਨ ਦੇ ਕਰੀਬ ਸਕੂਲਾਂ ਨੇ ਭਾਗ ਲਿਆI ਜਿਸ ਵਿਚ ਹਾਈ ਵਰਗ ਵਿਚੋਂ ਪਹਿਲਾ ਹਰਦੀਪ ਕੌਰ ਸਰਕਾਰੀ ਹਾਈ ਸਕੂਲ ਮਹਿਲ ਖੁਰਦ , ਦੂਜਾ ਦਿਲਵੀਰ ਸਿੰਘ ਗੁਰਮਾ ਅਤੇ ਤੀਜਾ ਸਿਮਰਨਜੀਤ ਕੌਰ ਕਰਮਗੜ੍ਹ ਨੇ ਹਾਸਿਲ ਹਾਸਿਲ ਕੀਤਾ I
ਸੈਕੰਡਰੀ ਵਰਗ ਵਿਚ ਹਰਮਨ ਕੌਰ ਰਾਏਸਰ ਪੰਜਾਬ, ਇੰਦਰਵੀਰ ਸਿੰਘ ਮਹਿਲ ਕਲਾਂ ਅਤੇ ਸੁਖਪ੍ਰੀਤ ਕੌਰ ਹਮੀਦੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੱਜਮੈਂਟ ਦੀ ਜ਼ਿੰਮੇਵਾਰੀ ਸੁਖਚੈਨ ਸਿੰਘ , ਸੋਹਣ ਸਿੰਘ ਅਤੇ ਤੇਜਿੰਦਰ ਸਿੰਘ ਨੇ ਬਾਖੂਬੀ ਨਿਭਾਈ । ਇਸ ਮੌਕੇ ਹਰਜੀਤ ਸਿੰਘ ਕੈਨੇਡੀਅਨ ਨੇ ਸਮੂਹ ਵਿਦਿਆਰਥੀਆਂ ਲਈ ਪਟਕੇ, ਚੁੰਨੀਆਂ ਅਤੇ ਦਸਤਾਰਾਂ ਦਾਨ ਵਜੋਂ ਭੇਟ ਕੀਤੀਆਂ । ਕਥਾ ਵਾਚਕ ਭਾਈ ਬਹਾਦਰ ਸਿੰਘ ਘਨੌਰੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਸੁਣਾਇਆ। ਸਕੂਲ ਦੇ ਚੇਅਰਮੈਨ ਰਾਕੇਸ਼ ਕੁਮਾਰ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ I
;
;
;
;
;
;
;
;
;