ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਭਾਰੀ ਸਦਮਾ , ਮਾਤਾ ਦਾ ਹੋਇਆ ਦਿਹਾਂਤ
ਅਟਾਰੀ ਸਰਹੱਦ,11 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਨਛੱਤਰ ਕੌਰ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਮਾਤਾ ਨਛੱਤਰ ਕੌਰ ਜੋ ਕਿ ਇੰਗਲੈਂਡ ਦੇ ਵਸਨੀਕ ਸਨ ਤੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਸਿਹਤ ਕੁਝ ਵਿਗੜੀ ਸੀ , ਜਿਸ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।
ਮਾਤਾ ਨਛੱਤਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਸਮੁੱਚੇ ਪਰਿਵਾਰ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਮਗਵਿੰਦਰ ਸਿੰਘ , ਗੁਰਿੰਦਰਪਾਲ ਸਿੰਘ ਲਾਲੀ ਰਣੀਕੇ , ਸ਼ਿਵਰਾਜ ਬਾਠ, ਮੈਨੇਜਰ ਰਾਜਿੰਦਰ ਸਿੰਘ ਰੂਬੀ ਅਟਾਰੀ, ਐਡਵੋਕੇਟ ਅਮਨ ਬੀਰ ਸਿੰਘ ਸਿਆਲੀ, ਹਰਵਿੰਦਰ ਸਿੰਘ ਵੇਰਕਾ, ਅਭੇ ਬਾਠ ਤੇ ਰਾਣਾ ਖਿਆਲਾ ਸਮੇਤ ਹੋਰਨਾਂ ਨੇ ਜਥੇਦਾਰ ਮੋਰਾਂਵਾਲੀ ਨਾਲ ਮਾਤਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਦੁੱਖ ਸਾਂਝਾ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ I
;
;
;
;
;
;
;
;
;