JALANDHAR WEATHER

ਸਾਹਨੇਵਾਲ ਦੇ ਦੁਕਾਨਦਾਰਾਂ ਨੇ ਧਰਮਿੰਦਰ ਦਿਉਲ ਦੀ ਲੰਬੀ ਉਮਰ ਲਈ ਕੀਤੀ ਅਰਦਾਸ

ਸਾਹਨੇਵਾਲ (ਲੁਧਿਆਣਾ), 11 ਨਵੰਬਰ (ਹਨੀ ਚਾਠਲੀ/ਅਮਰਜੀਤ ਸਿੰਘ) - ਦਿੱਗਜ਼ ਅਦਾਕਾਰ ਧਰਮਿੰਦਰ ਦਿਉਲ ਦੇ ਬੀਮਾਰ ਹੋਣ ਦੀ ਖ਼ਬਰ ਜਿਉਂ ਹੀ ਧਰਮਿੰਦਰ ਦਿਉਲ ਦੇ ਜੱਦੀ ਪਿੰਡ ਕਸਬਾ ਸਾਹਨੇਵਾਲ ਵਿਖੇ ਪੁੱਜੀ ਤਾਂ ਕਸਬਾ ਸਾਹਨੇਵਾਲ ਦੇ ਵਸਨੀਕਾਂ ਵਿਚ ਉਸ ਦੀ ਲੰਬੀ ਉਮਰ ਲਈ ਅਰਦਾਸਾਂ ਸ਼ੁਰੂ ਹੋ ਗਈਆਂ। ਇਸੇ ਤਹਿਤ ਕਸਬਾ ਸਾਹਨੇਵਾਲ ਦੇ ਪੁਰਾਣਾ ਬਾਜ਼ਾਰ ਵਿਖੇ ਦੁਕਾਨਦਾਰਾਂ ਵਲੋਂ ਧਰਮਿੰਦਰ ਦਿਉਲ ਦੀ ਲੰਬੀ ਉਮਰ ਲਈ ਅਰਦਾਸ ਸ਼ੁਰੂ ਕਰ ਦਿੱਤੀ ਗਈ। ਇਨ੍ਹਾਂ ਦੁਕਾਨਦਾਰਾਂ ਨੇ ਕਿਹਾ ਕਿ ਧਰਮਿੰਦਰ ਦਿਉਲ 'ਤੇ ਸਾਨੂੰ ਪੂਰਾ ਮਾਣ ਹੈ, ਜਿਸ ਨੇ ਪੂਰੇ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਵੀ ਕਸਬਾ ਸਾਹਨੇਵਾਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਲਈ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਦੀ ਲੰਬੀ ਉਮਰ ਬਖਸ਼ੀ ਜਾਵੇ ਤਾਂ ਜੋ ਕਸਬਾ ਸਾਹਨੇਵਾਲ ਦਾ ਨਾਮ ਹੋਰ ਵੀ ਰੌਸ਼ਨ ਕਰ ਸਕਣ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਧਰਮਿੰਦਰ ਦਿਉਲ 'ਤੇ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਉਹ ਆਪਣੇ ਜੱਦੀ ਪਿੰਡ ਸਾਹਨੇਵਾਲ ਦੇ ਵਸਨੀਕਾਂ ਨੂੰ ਬੜੇ ਹੀ ਪਿਆਰ ਨਾਲ ਮਿਲ ਕੇ ਦੁੱਖ ਸੁੱਖ ਸਾਂਝਾ ਕਰਦੇ ਹਨ ਅਤੇ ਅਸੀਂ ਸਾਰੇ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਦੀ ਲੰਬੀ ਉਮਰ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ