ਸੜਕ ਹਾਦਸੇ ਵਿਚ ਟਰਾਲੇ ਨੂੰ ਲੱਗੀ ਅੱਗ, ਦੋ ਜ਼ਖ਼ਮੀ
ਖੰਨਾ, (ਲੁਧਿਆਣਾ), 11 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਤੜਕਸਾਰ ਕਰੀਬ 5:30 ਵਜੇ ਪਿੰਡ ਸ਼ਾਹਪੁਰ ਤੋਂ ਇਕ ਕਿਸਾਨ ਆਪਣੇ ਝੋਨੇ ਦੀ ਟਰਾਲੀ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਆ ਰਿਹਾ ਸੀ, ਪਰ ਜਦੋਂ ਉਹ ਨੈਸ਼ਨਲ ਹਾਈਵੇ ’ਤੇ ਪਿੰਡ ਕੌੜੀ ਨੇੜੇ ਪੁਲ ਉੱਪਰ ਪਹੁੰਚਿਆ ਤਾਂ ਪਿਛੋਂ ਦੋਰਾਹਾ ਵਲੋਂ ਆ ਰਿਹਾ ਆਲੂਆਂ ਨਾਲ ਭਰਿਆ ਟਰਾਲਾ ਟਕਰਾ ਗਿਆ। ਇਸ ਨਾਲ ਦੋਵਾਂ ਵਾਹਨਾਂ ਦਾ ਸੰਤੁਲਨ ਵਿਗੜ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਤੇ ਟਰਾਲਾ ਪੁਲ ਤੋਂ ਡਿੱਗ ਗਏ ਚਕਨਾਚੂਰ ਹੋ ਗਏ ਅਤੇ ਟਰਾਲੇ ਨੂੰ ਅੱਗ ਵੀ ਲੱਗ ਗਈ, ਜਿਸ ਨਾਲ ਟਰਾਲਾ ਬੁਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦੋਵਾਂ ਚਾਲਕਾਂ ਨੂੰ ਸੱਟਾਂ ਲੱਗੀਆਂ ਹਨ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਚ ਪਹੁੰਚਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚੀਆਂ, ਜਿਨ੍ਹਾਂ ਨੇ ਟਰਾਲੇ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ।
;
;
;
;
;
;
;
;