ਮਸ਼ੀਨ ਵਿਚ ਤਕਨੀਕੀ ਖ਼ਰਾਬੀ ਹੋਣ ਕਰਕੇ ਮਾਣਕਪੁਰ ਵਿਖੇ ਤਿੰਨ ਘੰਟੇ ਵੋਟਿੰਗ ਲੇਟ
ਝਬਾਲ, (ਤਰਨਤਾਰਨ), 11 ਨਵੰਬਰ (ਸੁਖਦੇਵ ਸਿੰਘ)- ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮਾਣਕਪੁਰ ਵਿਖੇ ਮਸ਼ੀਨ ਵਿਚ ਤਕਨੀਕੀ ਖਰਾਬੀ ਹੋਣ ਕਰਕੇ ਤਿੰਨ ਘੰਟੇ ਵੋਟਾਂ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਇਸ ਮੌਕੇ ਪੁੱਜੇ ਐਸ. ਡੀ. ਐਮ. ਗੁਰਮੀਤ ਸਿੰਘ ਨੇ ਦੱਸਿਆ ਕਿ ਮਸ਼ੀਨਾਂ ਵਿਚ ਤਕਨੀਕੀ ਖ਼ਰਾਬੀ ਕਾਰਨ ਦੇਰੀ ਹੋ ਗਈ ਸੀ, ਪਰ ਹੁਣ ਇਥੇ ਇੰਜੀਨੀਅਰ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਨਿਰਵਿਘਨ ਪੋਲਿੰਗ ਸ਼ੁਰੂ ਹੋ ਗਈ ਹੈ।
;
;
;
;
;
;
;
;
;