JALANDHAR WEATHER

ਭਾਰਤੀ ਸਿੱਖ ਸ਼ਰਧਾਲੂ ਦੀ ਲਾਸ਼ ਪਾਕਿਸਤਾਨ ਤੋਂ ਵਤਨ ਪੁੱਜੀ

ਅਟਾਰੀ ਸਰਹੱਦ, 11 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਸ਼ਰਧਾਲੂ ਵਿਚ ਇਕ ਸ਼ਰਧਾਲੂ ਦੀ ਗੁਰਦੁਆਰਾ ਰੋੜੀ ਸਾਹਿਬ ਦੇ ਨਜ਼ਦੀਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਤੋਂ ਬਾਅਦ ਭਾਰਤੀ ਸਿੱਖ ਸ਼ਰਧਾਲੂ ਦੀ ਲਾਸ਼ ਅਟਾਰੀ ਵਾਹਗਾ ਸਰੱਹਦ ਰਸਤੇ ਵਤਨ ਪੁੱਜੀ ਹੈ।

ਪਾਕਿਸਤਾਨ ਤੋਂ ਭਾਰਤੀ ਸਿੱਖ ਸ਼ਰਧਾਲੂ ਦੀ ਲਾਸ਼ ਉਸ ਦਾ ਸਾਥੀ ਹਰਪਾਲ ਸਿੰਘ ਲੈ ਕੇ ਭਾਰਤ ਪੁੱਜਾ ਹੈ। ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਇਮੀਗ੍ਰੇਸ਼ਨ ਵਲੋਂ ਭਾਰਤੀ ਸ਼ਰਧਾਲੂ ਦੀ ਲਾਸ਼ ਦੇ ਕਾਗਜ਼ੀ ਪੱਤਰੀ ਕਾਰਵਾਈ ਮੁਕੰਮਲ ਹੁਣ ਉਪਰੰਤ ਬੀ.ਐਸ.ਐਫ਼. ਤੇ ਭਾਰਤੀ ਇਮੀਗ੍ਰੇਸ਼ਨ ਤੇ ਭਰਤੀ ਕਸਟਮ ਦੇ ਅਧਿਕਾਰੀਆਂ ਵਲੋਂ ਮ੍ਰਿਤਕ ਸੁਖਵਿੰਦਰ ਸਿੰਘ ਦੀ ਉਸ ਤੇ ਅਟਾਰੀ ਸਰਹੱਦ ’ਤੇ ਪਹੁੰਚੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਸੌਂਪੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ