ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਨਮਿੱਤ ਅੰਤਿਮ ਅਰਦਾਸ ਬੰਗਾ ਦੀ ਨਵੀਂ ਦਾਣਾ ਮੰਡੀ ਵਿਖੇ 15 ਨੂੰ
ਕਟਾਰੀਆਂ (ਨਵਾਂਸ਼ਹਿਰ), 13 ਨਵੰਬਰ (ਪ੍ਰੇਮੀ ਸੰਧਵਾਂ ) - ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਬੰਗਾ ਦੀ ਨਵੀਂ ਦਾਣਾ ਮੰਡੀ ਵਿਖੇ 15 ਨਵੰਬਰ ਨੂੰ ਹੋਵੇਗਾ। ਬਲਾਕ ਕਾਂਗਰਸ ਪ੍ਰਧਾਨ ਕੁਲਵਰਨ ਸਿੰਘ ਗਿੱਲ, ਸਤਵੀਰ ਸਿੰਘ ਪੱਲੀਝਿੱਕੀ, ਦਰਵਜੀਤ ਸਿੰਘ ਪੂੰਨੀਆ, ਬਲਦੇਵ ਸਿੰਘ ਸੂੰਢ, ਰਜਿੰਦਰ ਸ਼ਰਮਾ ਤੇ ਅਮਰਜੀਤ ਸਿੰਘ ਕਲਸੀ ਆਦਿ ਨੇ ਦੱਸਿਆ ਕਿ ਤਰਲੋਚਨ ਸਿੰਘ ਸੂੰਢ ਦਾ ਵਿਧਾਨ ਸਭਾ ਹਲਕਾ ਤਰਨ ਤਾਰਨ ਵਿਖੇ ਕਾਂਗਰਸ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਦਿਲ ਦੀ ਧੜਕਣ ਰੁਕਣ ਕਾਰਨ ਅਚਾਨਕ ਹੋਰ ਦਿਹਾਂਤ ’ਤੇ ਵੱਖ-ਵੱਖ ਸਿਆਸਤਦਾਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਪਾਰਟੀ ਲਈ ਬਹੁਤ ਕੁਝ ਕੀਤਾ ਹੈ , ਜੋ ਰਹਿੰਦੀ ਦੁਨੀਆ ਤਕ ਯਾਦ ਰਹੇਗਾ।
;
;
;
;
;
;
;
;