ਪਿੰਡ ਕੋਹਾਲੀ ਵਾਲੀ ਨਹਿਰ ਨੇੜਿਓਂ ਨਵ ਜੰਮੇ ਬੱਚੇ ਦੀ ਮਿਲੀ ਲਾਸ਼
ਰਾਮ ਤੀਰਥ (ਅੰਮ੍ਰਿਤਸਰ) ,13 ਨਵੰਬਰ (ਧਰਵਿੰਦਰ ਸਿੰਘ ਔਲਖ) - ਰਾਮ ਤੀਰਥ ਤੋਂ ਚੋਗਾਵਾਂ ਰੋਡ 'ਤੇ ਪੈਂਦੇ ਪਿੰਡ ਕੋਹਾਲੀ ਨੇੜਿਓਂ ਲੰਘਦੀ ਲਾਹੌਰ ਬਰਾਂਚ ਨਹਿਰ ਦੇ ਕੰਢੇ ਤੋਂ ਅੱਜ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਇਕ ਲੜਕੇ ਦੀ ਹੈ, ਜਿਸ ਨੂੰ ਵੇਖਿਆ ਪਤਾ ਲੱਗਦਾ ਹੈ ਕਿ ਬਿਲਕੁਲ ਨਵਜੰਮੇ ਬੱਚੇ ਨੂੰ ਇਸ ਜਗ੍ਹਾ 'ਤੇ ਸੁੱਟਿਆ ਗਿਆ ਹੈ। ਚੋਗਾਵਾਂ ਵਾਸੀ ਨੌਜਵਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਕਰੀਬ 10:30 ਵਜੇ ਚੋਗਾਵਾਂ ਤੋਂ ਅੰਮ੍ਰਿਤਸਰ ਨੂੰ ਆਪਣੀ ਬਾਈਕ 'ਤੇ ਜਾ ਰਿਹਾ ਸੀ ਤਾਂ ਇੱਥੇ ਕੁਝ ਔਰਤਾਂ ਤੇ ਬੰਦੇ ਬੈਠੇ ਹੋਏ ਸਨ, ਉਸ ਨੇ ਸ਼ੱਕ ਪ੍ਰਗਟਾਇਆ ਕਿ ਉਹ ਹੀ ਲੋਕ ਇਸ ਨਵਜੰਮੇ ਬੱਚੇ ਨੂੰ ਇਥੇ ਸੁੱਟ ਕੇ ਗਏ ਹਨ।
ਪੁਲਿਸ ਥਾਣਾ ਲੋਪੋਕੇ ਦੇ ਐਸ.ਐਚ.ਓ. ਇੰਸਪੈਕਟਰ ਸਤਪਾਲ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਨੇੜੇ ਕਿਸੇ ਨਵ ਜੰਮੇ ਬੱਚੇ ਦੀ ਲਾਸ਼ ਪਈ ਹੈ। ਉਹ ਘਟਨਾ ਸਥਾਨ 'ਤੇ ਆਏ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;