ਪੰਜਾਬ ਸਰਕਾਰ ਵਲੋਂ ਇੰਸਪੈਕਟਰ ਇੰਦਰਦੀਪ ਸਿੰਘ ਤੇ ਇੰਸਪੈਕਟਰ ਜਗਬੀਰ ਸਿੰਘ ਔਲਖ ਸਮੇਤ 9 ਇੰਸਪੈਕਟਰਾਂ ਨੂੰ ਕੀਤਾ ਡੀ.ਐਸ.ਪੀ. ਪਦਉੱਨਤ
ਅਜਨਾਲਾ, 13 ਨਵੰਬਰ ( ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ 9 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਦੇ ਅਹੁਦੇ 'ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ । ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵਿਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਉਣ ਵਾਲੇ ਇੰਦਰਦੀਪ ਸਿੰਘ ਨੂੰ ਡੀ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਰਮਡ ਕਾਡਰ ਦੇ ਇੰਸਪੈਕਟਰ ਜਗਬੀਰ ਸਿੰਘ ਔਲਖ ਅਤੇ ਮਨੋਜ ਕੁਮਾਰ, ਬਿਪਨ ਕੁਮਾਰ, ਪ੍ਰਮੋਦ ਕੁਮਾਰ, ਸਤਪਾਲ ਸਿੰਘ, ਗੱਬਰ ਸਿੰਘ, ਰਣਬੀਰ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਵੀ ਡੀ.ਐਸ.ਪੀ. ਪਦਉੱਨਤ ਕੀਤਾ ਗਿਆ ਹੈ।
;
;
;
;
;
;
;
;