JALANDHAR WEATHER

ਜ਼ਮੀਨ ਨੂੰ ਲੈ ਕੇ ਹੋਈ ਤਕਰਾਰ 'ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਚੋਗਾਵਾਂ/ਅੰਮ੍ਰਿਤਸਰ, 13 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਠੱਠਾ ਦੀ ਬਹਿਕ 'ਤੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਹੋਈ ਤਕਰਾਰ ਵਿਚ ਇਕ ਨੌਜਵਾਨ ਨੂੰ ਗੋਲੀ ਲੱਗਣ ਨਾਲ ਦਰਦਨਾਕ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਸਿਮਰਜੀਤ ਕੌਰ ਪਤਨੀ ਗੁਰਜੀਤ ਸਿੰਘ ਪੰਮਾ ਵਾਸੀ ਠੱਠਾ ਨੇ ਦੱਸਿਆ ਉਨਾਂ ਦੀ ਪਿੰਡ ਦੇ ਹੀ ਪੱਬਾ ਜਰਮਨ, ਭਿੰਦਾ ਤੇ ਹੋਰਨਾਂ ਨਾਲ 2 ਕਨਾਲਾਂ ਜ਼ਮੀਨ ਨੂੰ ਲੈ ਕੇ ਤਕਰਾਰ ਚੱਲਦੀ ਆ ਰਹੀ ਸੀ। ਉਕਤ ਵਿਅਕਤੀ ਸਾਡੇ ਪਰਿਵਾਰ ਨੂੰ ਧਮਕੀਆਂ ਦਿੰਦੇ ਸਨ। ਅੱਜ ਬੀਤੀ ਸ਼ਾਮ ਮੇਰਾ ਪਤੀ ਗੁਰਜੀਤ ਸਿੰਘ ਅਤੇ ਪੁੱਤਰ ਜਸਕਰਨ ਸਿੰਘ ਗੱਡੀ ਤੇ ਸਵਾਰ ਹੋ ਕੇ ਵਾਪਸ ਡੇਰੇ 'ਤੇ ਜਾ ਰਹੇ ਸਨ ਤਾਂ ਰਸਤੇ ਵਿਚ ਹੀ ਪੱਬਾ ਜਰਮਨ ,ਭਿੰਦਾ, ਮੇਵਾ ਸਿੰਘ, ਕਾਲੂ, ਬਿਕਾ ਬੁੱਲਾ, ਅਮਰੀਕ ਸਿੰਘ ਨਾਲ 50-60 ਅਣਪਛਾਤੇ ਵਿਅਕਤੀ ਮਾਰੂ ਹਥਿਆਰ ਤੇ ਰਫਲਾਂ ਨਾਲ ਲੈਸ ਹੋ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

 

ਮੇਰੇ ਪੁੱਤਰ ਜਸਕਰਨ ਸਿੰਘ ਦੀ ਕੁੱਟਮਾਰ ਕਰਕੇ ਗੋਲੀ ਮਾਰ ਦਿੱਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੇਰੇ ਪਤੀ ਗੁਰਜੀਤ ਸਿੰਘ ਪੰਮਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਦੀ ਰਫਲ ਵੀ ਖੋਹ ਕੇ ਲੈ ਗਏ। ਜ਼ਖ਼ਮੀ ਹਾਲਤ ਵਿਚ ਗੁਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਲਈ ਲਿਜਾਇਆ ਗਿਆ। ਥਾਣਾ ਲੋਪੋਕੇ ਦੀ ਪੁਲਿਸ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ