JALANDHAR WEATHER

ਧੋਖਾਧੜੀ ਦੇ ਮਾਮਲੇ 'ਚ ਗਾਇਕ ਹਸਨ ਮਾਣਕ ਪੁਲਿਸ ਵਲੋਂ ਗ੍ਰਿਫ਼ਤਾਰ

ਫਗਵਾੜਾ , 13 ਨਵੰਬਰ ( ਹਰਜੋਤ ਸਿੰਘ ਚਾਨਾ ) - ਸਿਟੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਗਾਇਕ ਹਸਨ ਮਾਣਕ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਇਸ ਖ਼ਿਲਾਫ਼ ਕੇਸ ਪਰਵਿੰਦਰ ਕੌਰ ( ਲੜਕੀ ਦੀ ਮਾਤਾ ) ਪਤਨੀ ਸਤਨਾਮ ਸਿੰਘ ਵਾਸੀ ਕਿਸ਼ਨਪੁਰਾ ਫਗਵਾੜਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਉਸ ਨੇ ਦੋਸ਼ ਲਗਾਇਆ ਕਿ ਇਸ ਨੇ ਉਸ ਦੀ ਲੜਕੀ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਕਰਕੇ ਪਹਿਲੇ ਵਿਆਹ ਦਾ ਭੇਤ ਰੱਖ ਕੇ ਵਿਆਹ ਕਰਵਾ ਕੇ ਉਸ ਨਾਲ ਧੋਖਾ ਕੀਤਾ। ਉਨ੍ਹਾਂ ਦੱਸਿਆ ਕਿ ਗਾਇਕ ਨੇ ਉਸ ਨੂੰ ਕਿਹਾ ਕਿ ਉਹ ਸਿੱਖ ਵਿਆਹੁਣ ਯੋਗ ਲੜਕਾ ਹੈ। ਉਨ੍ਹਾਂ ਦੱਸਿਆ ਕਿ ਗਾਇਕ ਨਾਲ ਉਸ ਦੀ ਲੜਕੀ ਦਾ ਵਿਆਹ 23 ਨਵੰਬਰ 2024 ਨੂੰ ਹੋਇਆ ਜਿਸ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ । ਵਿਆਹ ਤੋਂ ਬਾਅਦ ਉਸ ਦੀ ਲੜਕੀ ਦੇ ਗਹਿਣੇ ਤੇ ਪੈਸੇ ਵੀ ਹੜੱਪ ਲਏ । ਉਨ੍ਹਾਂ ਦੱਸਿਆ ਕਿ ਮਾਣਕ ਦਾ ਪਹਿਲੀ ਪਤਨੀ ਨਾਲ ਮੋਗਾ ਦੀ ਅਦਾਲਤ 'ਚ ਕੇਸ ਚੱਲ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ