ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਗ਼ੈਰ - ਕਾਨੂੰਨੀ ਪਟਾਕਿਆਂ ਦੀ ਫੈਕਟਰੀ ਵਿਚ ਵੱਡਾ ਧਮਾਕਾ, 2 ਦੀ ਮੌਤ, 3 ਜ਼ਖ਼ਮੀ
ਲਖਨਊ , 13 ਨਵੰਬਰ - ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਸਰਾਏ ਬਰਾਏ ਪਿੰਡ ਵਿਚ ਇਕ ਗ਼ੈਰ - ਕਾਨੂੰਨੀ ਪਟਾਕਿਆਂ ਦੀ ਫੈਕਟਰੀ ਵਿਚ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੂਰਾ ਪਿੰਡ ਹਿੱਲ ਗਿਆ ਅਤੇ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਅਚਾਨਕ ਹੋਏ ਧਮਾਕੇ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਫੈਲ ਗਈ।
ਧਮਾਕੇ ਤੋਂ ਬਾਅਦ ਫੈਕਟਰੀ ਦੇ ਮਲਬੇ ਤੋਂ ਕਈ ਘੰਟਿਆਂ ਤੱਕ ਛੋਟੇ-ਛੋਟੇ ਧਮਾਕੇ ਰੁਕ-ਰੁਕ ਕੇ ਹੁੰਦੇ ਰਹੇ, ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁਕਾਵਟ ਆਈ। ਸਥਾਨਕ ਲੋਕਾਂ ਨੇ ਦੱਸਿਆ ਕਿ ਫੈਕਟਰੀ ਪਿਛਲੇ ਕਈ ਮਹੀਨਿਆਂ ਤੋਂ ਗ਼ੈਰ ਕਾਨੂੰਨੀ ਤੌਰ 'ਤੇ ਕੰਮ ਕਰ ਰਹੀ ਸੀ ਅਤੇ ਵਿਆਹਾਂ ਵਿਚ ਵਰਤੇ ਜਾਣ ਵਾਲੇ ਪਟਾਕੇ ਬਣਾ ਰਹੀ ਸੀ।
;
;
;
;
;
;
;
;