ਕਸ਼ਮੀਰ ਵਿਚ ਪਾਰਾ ਡਿਗਿਆ ,ਸ਼੍ਰੀਨਗਰ ਸਭ ਤੋਂ ਠੰਢਾ
ਸ਼੍ਰੀਨਗਰ, 13 ਨਵੰਬਰ -ਕਸ਼ਮੀਰ ਵਾਦੀ ਵਿਚ ਤਾਪਮਾਨ ਅੱਜ ਹੋਰ ਡਿੱਗਦਾ ਰਿਹਾ ਕਿਉਂਕਿ ਸ਼੍ਰੀਨਗਰ ਸ਼ਹਿਰ ਵਿਚ ਆਪਣੀ ਸਭ ਤੋਂ ਠੰਢੀ ਰਾਤ -2.1 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਪਹਿਲਗਾਮ ਪਹਾੜੀ ਸਟੇਸ਼ਨ ' ਤੇ 3.8 ਡਿਗਰੀ ਦਰਜ ਕੀਤਾ ਗਿਆ ਅਤੇ ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ 0.5 ਦਰਜ ਕੀਤਾ ਗਿਆ।
ਮੌਸਮ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਘਾਟੀ ਵਿਚ ਘੱਟੋ-ਘੱਟ ਤਾਪਮਾਨ ਹੋਰ ਘਟਣ ਦੀ ਉਮੀਦ ਹੈ। ਮੌਸਮ ਵਿਭਾਗ ਨੇ 13 ਨਵੰਬਰ ਤੋਂ 15 ਨਵੰਬਰ ਤੱਕ ਆਮ ਤੌਰ 'ਤੇ ਖੁਸ਼ਕ ਮੌਸਮ, 16 ਨਵੰਬਰ ਨੂੰ ਦੁਪਹਿਰ ਤੱਕ ਆਮ ਤੌਰ 'ਤੇ ਬੱਦਲਵਾਈ ਅਤੇ ਫਿਰ 17 ਨਵੰਬਰ ਤੋਂ 19 ਨਵੰਬਰ ਦੇ ਵਿਚਕਾਰ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।
;
;
;
;
;
;
;
;