ਬਿਹਾਰ:ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਤਿੰਨ ਦੀ ਮੌਤ
ਪਟਨਾ, 17 ਨਵੰਬਰ- ਬੀਤੀ ਦੇਰ ਰਾਤ ਬਿਹਾਰ ਦੇ ਬੇਤੀਆ-ਬਾਘਾ ਰਾਸ਼ਟਰੀ ਰਾਜਮਾਰਗ 'ਤੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਗੰਭੀਰ ਹਾਲਤ ਵਿਚ ਹਨ। ਇਹ ਘਟਨਾ ਸ਼ਿਕਾਰਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਿਸ਼ਨੂਰਵਾ ਪਿੰਡ ਦੇ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਪਾਰ ਕਰ ਰਹੇ ਲੋਕਾਂ ਦੇ ਇਕ ਸਮੂਹ ਨੂੰ ਟੱਕਰ ਮਾਰ ਦਿੱਤੀ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਗੰਭੀਰ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਰਿਪੋਰਟਾਂ ਅਨੁਸਾਰ ਇਕ ਬਾਰਾਤ ਸ਼ਿਕਾਰਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਧੂਮਨਗਰ ਮਟੀਆਰੀਆ ਤੋਂ ਬਿਸ਼ਨੂਰਵਾ ਪਿੰਡ ਪਹੁੰਚੀ ਸੀ। ਰਾਤ 9:30 ਵਜੇ ਦੇ ਕਰੀਬ ਕਈ ਮੈਂਬਰ ਖਾਣੇ ਤੋਂ ਬਾਅਦ ਸੜਕ ਪਾਰ ਕਰ ਰਹੇ ਸਨ ਜਦੋਂ ਬਘਾਹਾ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ ਹਾਈਵੇਅ 'ਤੇ ਟ੍ਰੈਫ਼ਿਕ ਜਾਮ ਹੋ ਗਿਆ। ਕਾਰ ਚਾਲਕ ਮੌਕੇ ’ਤੋਂ ਭੱਜ ਗਿਆ ਅਤੇ ਪੁਲਿਸ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
;
;
;
;
;
;
;