JALANDHAR WEATHER

ਸ਼ੇਖ਼ ਹਸੀਨਾ ਵਿੁੱਰਧ ਅੱਜ ਆਵੇਗਾ ਫ਼ੈਸਲਾ, ਪੁੱਤਰ ਨੇ ਦਿੱਤੀ ਹਿੰਸਾ ਦੀ ਚਿਤਾਵਨੀ

ਢਾਕਾ, 17 ਨਵੰਬਰ- ਅੱਜ ਇਕ ਵਿਸ਼ੇਸ਼ ਟ੍ਰਿਬਿਊਨਲ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਚੱਲ ਰਹੇ ਮਾਮਲੇ ਵਿਚ ਆਪਣਾ ਫੈਸਲਾ ਸੁਣਾਏਗਾ। ਇਸ ਫੈਸਲੇ ਦਾ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਦੇਸ਼ ਭਰ ਵਿਚ ਮਾਹੌਲ ਤਣਾਅਪੂਰਨ ਹੈ ਅਤੇ ਫੈਸਲੇ ਤੋਂ ਇਕ ਦਿਨ ਪਹਿਲਾਂ ਹਸੀਨਾ ਦੇ ਪੁੱਤ, ਸਜੀਬ ਵਾਜ਼ੇਦ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਵਾਮੀ ਲੀਗ ਤੋਂ ਪਾਬੰਦੀ ਨਹੀਂ ਹਟਾਈ ਜਾਂਦੀ, ਤਾਂ ਅਸੀਂ ਫਰਵਰੀ ਦੀਆਂ ਚੋਣਾਂ ਨਹੀਂ ਹੋਣ ਦੇਵਾਂਗੇ।

ਸਜੀਬ ਵਾਜ਼ੇਦ ਨੇ ਕਿਹਾ ਕਿ ਜੇਕਰ ਪਾਰਟੀ ਤੋਂ ਪਾਬੰਦੀ ਨਹੀਂ ਹਟਾਈ ਜਾਂਦੀ ਤਾਂ ਅਵਾਮੀ ਲੀਗ ਸਮਰਥਕ ਫਰਵਰੀ ਦੀਆਂ ਆਮ ਚੋਣਾਂ ਨੂੰ ਰੋਕ ਦੇਣਗੇ। ਉਨ੍ਹਾਂ ‌ਚਿਤਾਵਨੀ ਦਿੱਤੀ ਕਿ ਵਿਰੋਧ ਪ੍ਰਦਰਸ਼ਨ ਹਿੰਸਾ ਵਿਚ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਫੈਸਲਾ ਸੁਣਾਉਣਗੇ ਅਤੇ ਸ਼ਾਇਦ ਮੌਤ ਦੀ ਸਜ਼ਾ ਵੀ। ਪਰ ਮੇਰੀ ਮਾਂ ਸੁਰੱਖਿਅਤ ਹੈ। ਭਾਰਤ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਕ ਰਾਜ ਮੁਖੀ ਦੇ ਕਾਰਨ ਸਨਮਾਨ ਮਿਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ